ਜੇਲ੍ਹ ਵਿਚ ਪੁੱਤ ਨੂੰ ਮਿਲਣ ਆਇਆ ਪਿਓ ਗ੍ਰਿਫ਼ਤਾਰ, ਮੁਲਾਕਾਤ ਬਹਾਨੇ ਦੇਣ ਆਇਆ ਸੀ ਹੈਰੋਇਨ, ਤਲਾਸ਼ੀ ਦੌਰਾਨ ਫੜਿਆ ਗਿਆ

ਜੇਲ੍ਹ ਵਿਚ ਪੁੱਤ ਨੂੰ ਮਿਲਣ ਆਇਆ ਪਿਓ ਗ੍ਰਿਫ਼ਤਾਰ, ਮੁਲਾਕਾਤ ਬਹਾਨੇ ਦੇਣ ਆਇਆ ਸੀ ਹੈਰੋਇਨ, ਤਲਾਸ਼ੀ ਦੌਰਾਨ ਫੜਿਆ ਗਿਆ


ਵੀਓਪੀ ਬਿਊਰੋ, ਲੁਧਿਆਣਾ : ਇੱਥੇ ਸੈਂਟਰਲ ਜੇਲ੍ਹ ’ਚ ਹਵਾਲਾਤੀ ਪੁੱਤਰ ਨਾਲ ਮੁਲਾਕਾਤ ਕਰਨ ਆਏ ਪਿਓ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਦਰਅਸਲ, ਪਿਓ ਆਪਣੇ ਪੁੱਤ ਨੂੰ ਜੇਲ੍ਹ ਵਿਚ ਮੁਲਾਕਾਤ ਕਰਨ ਦੀ ਆੜ ਵਿਚ ਹੈਰੋਇਨ ਦੇਣ ਆਇਆ ਸੀ। ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੇ ਸਹਾਇਕ ਸੁਪਰੀਡੈਂਟ ਸੁਖਦੇਵ ਸਿੰਘ ਦੀ ਸ਼ਿਕਾਇਤ ’ਤੇ ਹਵਾਲਾਤੀ ਦਿਨੇਸ਼ ਸਿੰਘ ਪੁੱਤਰ ਜਗਦੀਪ ਸਿੰਘ, ਜਗਦੀਪ ਸਿੰਘ ਪੁੱਤਰ ਗੱਜਣ ਸਿੰਘ ’ਤੇ ਐੱਨ. ਡੀ. ਪੀ. ਐੱਸ. ਅਤੇ ਪ੍ਰਿਜ਼ਨ ਐਕਟ ਦੀ ਧਾਰਾ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਹਾਇਕ ਸੁਪਰੀਡੈਂਟ ਸੁਖਦੇਵ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਹਵਾਲਾਤੀ ਦਿਨੇਸ਼ ਸਿੰਘ ਧਾਰਾ 376 ਤਹਿਤ ਕੇਸ ਦਰਜ ਹੋਣ ’ਤੇ ਜੇਲ੍ਹ ’ਚ ਬੰਦ ਹੈ। ਉਸ ਦਾ ਪਿਤਾ ਜਗਦੀਪ ਸਿੰਘ ਆਪਣੇ ਹਵਾਲਾਤੀ ਪੁੱਤ ਨਾਲ ਮੁਲਾਕਾਤ ਕਰਨ ਲਈ ਆਇਆ ਸੀ। ਤਲਾਸ਼ੀ ਲੈਣ ’ਤੇ ਉਸ ਤੋਂ 4.4 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਸ ਨੇ ਜਾਂਚ ਦੌਰਾਨ ਦੌਰਾਨ ਮੰਨਿਆ ਕਿ ਉਸ ਨੇ ਇਹ ਹੈਰੋਇਨ ਆਪਣੇ ਹਵਾਲਾਤੀ ਪੁੱਤਰ ਨੂੰ ਦੇਣੀ ਸੀ।


ਪੁਲਿਸ ਜਾਂਚ ਅਧਿਕਾਰੀ ਹਰਦੇਵ ਸਿੰਘ ਨੇ ਦੱਸਿਆ ਕਿ ਹਵਾਲਾਤੀ ਦੇ ਪਿਤਾ ਜਗਦੀਪ ਸਿੰਘ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੇ ਹਵਾਲਾਤੀ ਬੇਟੇ ਦਿਨੇਸ਼ ਸਿੰਘ ’ਤੇ ਵੀ ਐੱਨ. ਡੀ. ਪੀ. ਐੱਸ. ਅਤੇ 52-ਏ ਪ੍ਰਿਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ।

error: Content is protected !!