ਮੰਤਰੀ ਦਾ ਫਰਜ਼ੀ ਪੀਏ ਬਣ ਕੇ ‘ਆਪ’ ਦੀ ਮਹਿਲਾ ਵਰਕਰ ਨੂੰ ਫੋਨ ਕਰਨ ਵਾਲਾ ਹੁਣ ਮੰਗ ਰਿਹਾ ਮਾਫੀਆਂ, ਕਹਿੰਦਾ- ਗਲਤਫਹਿਮੀ ਹੋ ਗਈ

ਮੰਤਰੀ ਦਾ ਫਰਜ਼ੀ ਪੀਏ ਬਣ ਕੇ ‘ਆਪ’ ਦੀ ਮਹਿਲਾ ਵਰਕਰ ਨੂੰ ਫੋਨ ਕਰਨ ਵਾਲਾ ਹੁਣ ਮੰਗ ਰਿਹਾ ਮਾਫੀਆਂ, ਕਹਿੰਦਾ- ਗਲਤਫਹਿਮੀ ਹੋ ਗਈ

ਵੀਓਪੀ ਬਿਊਰੋ – ਜਲੰਧਰ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੇ ਇੱਕ ਫਰਜ਼ੀ ਪੀਏ ਵੱਲੋਂ ਆਮ ਆਦਮੀ ਪਾਰਟੀ ਦੀ ਇੱਕ ਮਹਿਲਾ ਆਗੂ ਨੂੰ ਫੋਨ ਕਰ ਕੇ ਤੰਗ ਪਰੇਸ਼ਾਨ ਕਰਨ ਦੀ ਰਿਕਾਰਡਿੰਗ ਸਾਹਮਣੇ ਆਈ ਹੈ। ਇਸ ਰਿਕਾਰਡਿੰਗ ‘ਚ ਫੋਨ ਕਰਨ ਵਾਲਾ ਮਹਿਲਾ ਨੇਤਾ ਤੋਂ ਮੁਆਫੀ ਮੰਗ ਰਿਹਾ ਹੈ ਅਤੇ ਆਪਣੇ ਸਪੱਸ਼ਟੀਕਰਨ ‘ਚ ਕਹਿ ਰਿਹਾ ਹੈ ਕਿ ਉਸ (ਮਹਿਲਾ ਨੇਤਾ) ਨੂੰ ਗਲਤਫਹਿਮੀ ਹੋਈ ਹੈ।

ਇਸ ਦੌਰਾਨ ਮਹਿਲਾ ਆਗੂ ਨੇ ਦੋਸ਼ ਲਾਇਆ ਹੈ ਕਿ ਪੁਲਿਸ ਦਬਾਅ ਹੇਠ ਹੈ ਅਤੇ ਉਸ ਦੀ ਸ਼ਿਕਾਇਤ ’ਤੇ ਕੇਸ ਦਰਜ ਨਹੀਂ ਕਰ ਰਹੀ। ਨਾਲ ਹੀ ਕਿਹਾ ਕਿ ਉਸ ਦੇ ਮੋਬਾਈਲ ਤੋਂ ਰਿਕਾਰਡਿੰਗ ਵੀ ਡਿਲੀਟ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਮਜਬੂਰੀ ਵੱਸ ਧਰਨਾ ਦੇਣਾ ਪੈ ਸਕਦਾ ਹੈ।

ਉੱਤਰੀ ਦੇ ਆਮ ਆਦਮੀ ਪਾਰਟੀ ਦੇ ਨੇਤਾ ਦਾ ਇਕ ਕਰੀਬੀ ਹੁਣ ਮਹਿਲਾ ਨੇਤਾ ਤੋਂ ਫੋਨ ‘ਤੇ ਮੁਆਫੀ ਮੰਗ ਰਿਹਾ ਹੈ। ‘ਆਪ’ ਆਗੂ ਨੇ ਕਿਹਾ ਕਿ ਉਨ੍ਹਾਂ ਕੋਲ ਸਾਰੇ ਸਬੂਤ ਹਨ, ਸਾਰੀ ਰਿਕਾਰਡਿੰਗ ਉਨ੍ਹਾਂ ਕੋਲ ਪਈ ਹੈ। ਪਰ ਜੇਕਰ ਉਹ ਖੁਦ ਸਾਰੀ ਗੱਲ ਦੱਸ ਦੇਵੇ ਕਿ ਕਿਸ ਦੇ ਕਹਿਣ ‘ਤੇ ਉਸ ਨੇ ਫੋਨ ਕੀਤਾ ਤਾਂ ਉਹ ਗੱਲ ਇੱਥੇ ਹੀ ਖਤਮ ਕਰ ਦੇਵੇਗੀ। ਨਹੀਂ ਤਾਂ ਉਹ ਕੇਸ ਦਾਇਰ ਕਰਨਗੇ।

error: Content is protected !!