ਬੈਂਕ ‘ਚ ਪੈਸੇ ਜਮ੍ਹਾਂ ਕਰਵਾਉਣ ਜਾ ਰਹੇ ਪੈਟਰੋਲ ਪੰਪ ਦੇ ਕਰਿੰਦਿਆਂ ਕੋਲੋਂ 40 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਬਦਮਾਸ਼

ਬੈਂਕ ‘ਚ ਪੈਸੇ ਜਮ੍ਹਾਂ ਕਰਵਾਉਣ ਜਾ ਰਹੇ ਪੈਟਰੋਲ ਪੰਪ ਦੇ ਕਰਿੰਦਿਆਂ ਕੋਲੋਂ 40 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਬਦਮਾਸ਼

 

ਵੀਓਪੀ ਬਿਊਰੋ – ਫਤਿਹਗੜ੍ਹ ਸਾਹਿਬ ਦੇ ਪਿੰਡ ਸੈਦਪੁਰਾ ‘ਚ ਸੋਮਵਾਰ ਨੂੰ ਦਿਨ-ਦਿਹਾੜੇ ਪਿਸਤੌਲ ਦੀ ਨੋਕ ‘ਤੇ ਪੈਟਰੋਲ ਪੰਪ ਦੇ ਕਰਮਚਾਰੀ ਤੋਂ ਕਰੀਬ 40 ਲੱਖ ਰੁਪਏ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ ਪੈਟਰੋਲ ਪੰਪ ਦੇ ਕਰਮਚਾਰੀ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਸਟੇਟ ਬੈਂਕ ਆਫ ਇੰਡੀਆ ਦੀ ਸਥਾਨਕ ਸ਼ਾਖਾ ‘ਚ ਕਰੀਬ 40 ਲੱਖ ਰੁਪਏ ਦੀ ਨਕਦੀ ਜਮ੍ਹਾ ਕਰਵਾਉਣ ਲਈ ਜਾ ਰਹੇ ਸਨ। ਇਸ ਦੌਰਾਨ ਲੁਟੇਰਿਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਨਕਦੀ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਐਸਐਸਪੀ ਡਾ: ਰਵਜੋਤ ਗਰੇਵਾਲ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ |

ਪੰਪ ਦੇ ਕਰਮਚਾਰੀ ਹਰਮੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਸਵੇਰੇ 10.40 ਵਜੇ ਵਾਪਰੀ। ਉਹ ਪੁਰਾਣੀ ਸਰਹਿੰਦ ਸਥਿਤ ਐਸਬੀਆਈ ਵਿੱਚ 40 ਲੱਖ 80 ਹਜ਼ਾਰ 146 ਰੁਪਏ ਜਮ੍ਹਾਂ ਕਰਵਾਉਣ ਜਾ ਰਿਹਾ ਸੀ। ਉਹ ਆਪਣੀ ਕਾਰ ਵਿੱਚ ਨਕਦੀ ਲੈ ਕੇ ਰੇਲਵੇ ਪੁਲ ਦੇ ਹੇਠਾਂ ਜਾ ਰਿਹਾ ਸੀ। ਉਦੋਂ ਲੁਟੇਰਿਆਂ ਨੇ ਆਪਣੀ ਕਾਰ ਉਸ ਦੀ ਕਾਰ ਅੱਗੇ ਲਾ ਕੇ ਉਸ ਨੂੰ ਰੋਕ ਲਿਆ ਅਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਸਾਰੇ ਲੁਟੇਰਿਆਂ ਨੇ ਟੋਪੀਆਂ ਪਾਈਆਂ ਹੋਈਆਂ ਸਨ ਅਤੇ ਮੂੰਹ ਢੱਕੇ ਹੋਏ ਸਨ। ਜਦੋਂ ਪੈਟਰੋਲ ਪੰਪ ਦੇ ਸੁਰੱਖਿਆ ਗਾਰਡ ਨੇ ਲੁਟੇਰਿਆਂ ਵੱਲ ਆਪਣੀ ਬੰਦੂਕ ਤਾਣੀ ਤਾਂ ਲੁਟੇਰਿਆ ਨੇ ਉਸ ਦੀ ਬੰਦੂਕ ਖੋਹ ਲਈ ਤੇ ਨਕਦੀ ਖੋਹ ਕੇ ਫਰਾਰ ਹੋ ਗਏ।

ਐਸਐਸਪੀ ਰਵਜੋਤ ਗਰੇਵਾਲ ਨੇ ਦੱਸਿਆ ਕਿ ਭੱਟਮਾਜਰਾ ਨੇੜੇ ਭਾਰਤ ਪੈਟਰੋਲੀਅਮ ਪੰਪ ਤੋਂ ਕੁਝ ਬਦਮਾਸ਼ ਆਈ-20 ਕਾਰ ਵਿੱਚ ਆਏ ਅਤੇ ਪਿਸਤੌਲ ਦਿਖਾ ਕੇ 40 ਲੱਖ ਤੋਂ ਵੱਧ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਜਾਂਚ ‘ਚ ਜੁਟੀਆਂ ਹੋਈਆਂ ਹਨ।

error: Content is protected !!