ਨਾਬਾਲਿਗਾ ਨੂੰ ਅਗਵਾ ਕਰਨ ਆਏ ਤਿੰਨ ਨੌਜਵਾਨਾਂ ਨਾਲ ਭਿੜ ਗਈ ਮਾਂ, ਮੁਲਜ਼ਮਾਂ ਨੇ ਚਾਕੂ ਮਾਰ ਉਤਾਰਿਆ ਮੌਤ ਦੇ ਘਾਟ

ਨਾਬਾਲਿਗਾ ਨੂੰ ਅਗਵਾ ਕਰਨ ਆਏ ਤਿੰਨ ਨੌਜਵਾਨਾਂ ਨਾਲ ਭਿੜ ਗਈ ਮਾਂ, ਮੁਲਜ਼ਮਾਂ ਨੇ ਚਾਕੂ ਮਾਰ ਉਤਾਰਿਆ ਮੌਤ ਦੇ ਘਾਟ


ਵੀਓਪੀ ਬਿਊਰੋ, ਇੰਟਰਨੈਸ਼ਨਲ : ਆਪਣੀ ਨਾਬਾਲਗ ਧੀ ਨੂੰ 3 ਨੌਜਵਾਨਾਂ ਤੋਂ ਬਚਾਉਂਦਿਆਂ ਇਕ ਮਾਂ ਦੀ ਜਾਨ ਚਲੀ ਗਈ। ਉਸ ਨੇ ਮੁਕਾਬਲਾ ਤਾਂ ਪੂਰਾ ਕੀਤਾ ਪਰ ਮੁਲਜ਼ਮਾਂ ਨੇ ਚਾਕੂ ਨਾਲ ਵਾਰ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਹ ਘਟਨਾ ਪਾਕਿਸਤਾਨ ਵਿਖੇ ਸਿੰਧ ਦੇ ਗੋਟਕੀ ਵਿਚ ਵਾਪਰੀ। ਔਰਤ ਤੇ ਬੱਚੀ ਹਿੰਦੂ ਪਰਿਵਾਰ ਵਿਚੋਂ ਦੱਸੀਆਂ ਜਾ ਰਹੀਆਂ ਹਨ।
ਜਾਣਕਾਰੀ ਮੁਤਾਬਕ 35 ਸਾਲਾ ਜ਼ਰੀਨ ਭੀਲ ਆਪਣੀ ਨਾਬਾਲਗ ਧੀ ਦੇ ਨਾਲ ਮਜ਼ਦੂਰੀ ਕਰਨ ਗਈ ਸੀ। ਦੁਪਹਿਰ ਵੇਲੇ ਤਿੰਨ ਨੌਜਵਾਨਾਂ ਵੱਲੋਂ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜ਼ਰੀਨ ਨੇ ਪੂਰੀ ਹਿੰਮਤ ਦਿਖਾਈ ਤੇ ਉਨ੍ਹਾਂ ਨਾਲ ਡਟ ਕੇ ਲੜਾਈ ਲੜੀ। ਨੌਜਵਾਨਾਂ ਵੱਲੋਂ ਬੇਰਹਿਮੀ ਨਾਲ ਜ਼ਰੀਨ ‘ਤੇ ਚਾਕੂ ਨਾਲ ਵਾਰ ਕਰ ਦਿੱਤੇ ਗਏ।


ਚਾਕੂ ਦੇ ਵਾਰਾਂ ਨਾਲ ਜ਼ਖ਼ਮੀ ਜ਼ਰੀਨ ਨੂੰ ਗੋਟਕੀ ਸਿਵਲ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ। ਗੋਟਕੀ ਪੁਲਸ ਥਾਣੇ ਵਿਚ ਅਣਪਛਾਤੇ ਨੌਜਵਾਨਾਂ ‘ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਹਿੰਦੂ ਪਰਿਵਾਰਾਂ ਉਤੇ ਅਜਿਹਾ ਹਮਲਾ ਕੋਈ ਨਵੀਂ ਗੱਲ ਨਹੀਂ ਹੈ। ਪਹਿਲਾਂ ਵੀ ਕਈ ਹਿੰਦੂ ਕੁੜੀਆਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਚੁੱਕਾ ਹੈ।

error: Content is protected !!