ਚਲਦੀ ਕਾਰ ਦੀ ਛੱਤ ਉਤੇ ਪੀਤੀ ਸ਼ਰਾਬ, ਲਾਏ ਪੁਸ਼-ਅਪ, ਵਾਇਰਲ ਵੀਡੀਓ ਵੇਖ ਪੁਲਿਸ ਨੇ ਚੱਕ ਲਏ, ਕਾਰ ਮਾਲਕ ਦਾ ਵੀ ਕੀਤਾ ਭਾਰੀ ਚਲਾਨ(ਵੇਖੋ ਵੀਡੀਓ)

ਚਲਦੀ ਕਾਰ ਦੀ ਛੱਤ ਉਤੇ ਪੀਤੀ ਸ਼ਰਾਬ, ਲਾਏ ਪੁਸ਼-ਅਪ, ਵਾਇਰਲ ਵੀਡੀਓ ਵੇਖ ਪੁਲਿਸ ਨੇ ਚੱਕ ਲਏ, ਕਾਰ ਮਾਲਕ ਦਾ ਵੀ ਕੀਤਾ ਭਾਰੀ ਚਲਾਨ(ਵੇਖੋ ਵੀਡੀਓ)


ਵੀਓਪੀ ਬਿਊਰੋ, ਨੈਸ਼ਨਲ-ਚਲਦੀ ਕਾਰ ਦੀ ਛੱਤ ਉਤੇ ਸ਼ਰਾਬ ਪੀਣ ਤੇ ਪੁਸ਼-ਅੱਪ ਲਾਉਣੇ ਨੌਜਵਾਨਾਂ ਨੂੰ ਮਹਿੰਗੇ ਪੈ ਗਏ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋਣ ਉਤੇ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਕਾਰ ਮਾਲਕ ਦਾ 6500 ਰੁਪਏ ਦਾ ਚਲਾਨ ਵੀ ਕੱਟਿਆ। ਘਟਨਾ ਗੁਰੂਗ੍ਰਾਮ ਦੇ ਸਾਈਬਰ ਹੱਬ ਇਲਾਕੇ ਦੀ ਹੈ, ਜਿੱਥੇ ਸਾਹਮਣੇ ਆਈ ਵੀਡੀਓ ‘ਚ ਚੱਲਦੀ ਆਲਟੋ ਕਾਰ ‘ਤੇ ਇੱਕ ਸ਼ਖਸ ਖਿੜਕੀ ‘ਚੋਂ ਨਿਕਲ ਕੇ ਛੱਤ ‘ਤੇ ਬੈਠਦਾ ਹੈ ਅਤੇ ਸ਼ਰਾਬ ਦੀ ਬੋਤਲ ਪੀਂਦਾ ਹੈ। ਫਿਰ ਸ਼ਖਸ ਚਲਦੀ ਕਾਰ ਦੀ ਛੱਤ ‘ਤੇ ਪੁਸ਼-ਅੱਪ ਮਾਰਦਾ ਦਿਖਾਈ ਦਿੰਦਾ ਹੈ। ਇਸ ਦੌਰਾਨ ਕਾਰ ‘ਚ ਸਵਾਰ ਤਿੰਨ ਹੋਰ ਨੌਜਵਾਨ ਕਾਰ ਦੀ ਖਿੜਕੀ ‘ਚ ਬੈਠੇ ਨਜ਼ਰ ਆ ਰਹੇ ਹਨ ਅਤੇ ਸ਼ਰਾਬ ਦੀ ਬੋਤਲ ਪੀ ਰਹੇ ਹਨ।ਆਲਟੋ ਕਾਰ ਦੇ ਪਿੱਛੇ ਜਾ ਰਹੀ ਕਾਰ ਵਿੱਚ ਬੈਠੇ ਇੱਕ ਵਿਅਕਤੀ ਨੇ ਇਹ ਘਟਨਾ ਆਪਣੇ ਫ਼ੋਨ ਵਿੱਚ ਰਿਕਾਰਡ ਕਰ ਲਈ, ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਸਾਹਮਣੇ ਆਉਂਦੇ ਹੀ ਪੁਲਿਸ ਨੇ ਬਿਨਾਂ ਦੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਵੀਡੀਓ ਦੇ ਆਧਾਰ ‘ਤੇ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ। ਪੁਲਿਸ ਨੇ ਕਾਰ ਮਾਲਕ ਨੂੰ 6500 ਰੁਪਏ ਜੁਰਮਾਨਾ ਕੀਤਾ ਹੈ ਅਤੇ ਹੁਣ ਤੱਕ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਕਾਰ ‘ਚ ਸਵਾਰ ਬਾਕੀ ਲੋਕਾਂ ਦੀ ਤਲਾਸ਼ ਕਰ ਰਹੀ ਹੈ।


ਪੁਲਿਸ ਨੇ ਦੱਸਿਆ ਕਿ ਮੁਲਜ਼ਮ ਗੁਰੂਗ੍ਰਾਮ ਦੇ ਸ਼ੰਕਰ ਚੌਕ ਤੋਂ ਗੋਲਫ ਕੋਰਸ ਰੋਡ ਵੱਲ ਕਾਰ ਨੂੰ ਤੇਜ਼ ਰਫਤਾਰ ਨਾਲ ਲੈ ਕੇ ਜਾ ਰਹੇ ਸਨ। ਮਾਮਲੇ ‘ਚ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਦਯਾ ਚੰਦ (34) ਅਤੇ ਸੂਰਜ ਡਾਗਰ (32) ਵਜੋਂ ਹੋਈ ਹੈ। ਪੁਲਿਸ ਨੇ ਉਸ ਕਾਰ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ ਜਿਸ ਵਿੱਚ ਇਹ ਸਾਰੇ ਨੌਜਵਾਨ ਸਵਾਰ ਸਨ। ਪੁਲਿਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਦਯਾ ਨੇ ਦੱਸਿਆ ਕਿ ਉਸ ਨੇ ਐਤਵਾਰ ਨੂੰ ਆਪਣੇ ਚਚੇਰੇ ਭਰਾ ਤੋਂ ਕਾਰ ਲੋਨ ‘ਤੇ ਲਈ ਸੀ। ਉਸ ਦਾ ਚਚੇਰਾ ਭਰਾ ਗੱਡੀ ਦਾ ਮਾਲਕ ਹੈ।
ਪੁਲਿਸ ਨੇ ਕਿਹਾ ਕਿ ਇਸ ਤਰ੍ਹਾਂ ਦੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਉਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਸੇ ਦਾ ਕੋਈ ਲਿਹਾਜ ਨਹੀਂ ਹੋਵੇਗਾ।

error: Content is protected !!