ਕੈਨੇਡਾ ਦੀ ਨਿਆਗਰਾ ਫਾਲ ਵਿਚ ਡਿੱਗੀ 21 ਸਾਲਾ ਪੰਜਾਬੀ ਕੁੜੀ ਦੀ ਮੌਤ, ਸਹੇਲੀਆਂ ਨਾਲ ਗਈ ਸੀ ਘੁੰਮਣ ਕਿ ਵਾਪਰ ਗਈ ਘਟਨਾ

ਕੈਨੇਡਾ ਦੀ ਨਿਆਗਰਾ ਫਾਲ ਵਿਚ ਡਿੱਗੀ 21 ਸਾਲਾ ਪੰਜਾਬੀ ਕੁੜੀ ਦੀ ਮੌਤ, ਸਹੇਲੀਆਂ ਨਾਲ ਗਈ ਸੀ ਘੁੰਮਣ ਕਿ ਵਾਪਰ ਗਈ ਘਟਨਾ


ਵੀਓਪੀ ਬਿਊਰੋ, ਲੋਹੀਆਂ ਖਾਸ -ਕੈਨੇਡਾ ਦੀ ਨਿਆਗਰਾ ਫਾਲ ਵਿਚ ਡਿੱਗਣ ਕਾਰਨ ਪੰਜਾਬੀ ਕੁੜੀ ਦੀ ਮੌਤ ਹੋ ਗਈ ਹੈ। ਉਹ ਪੰਜਾਬ ਦੇ ਜ਼ਿਲ੍ਹੇ ਜਲੰਧਰ ਦੇ ਲੋਹੀਆਂ ਖਾਸ ਕਸਬੇ ਦੇ ਬਿਲਕੁਲ ਨਾਲ ਪੈਂਦੇ ਪਿੰਡ ਫੁਲ ਘੁੱਦੂਵਾਲ ਦੀ ਦੱਸੀ ਜਾ ਰਹੀ ਹੈ। ਸੂਤਰਾਂ ਮੁਤਾਬਕ ਪੂਨਮਦੀਪ ਕੌਰ ( 21) ਪੜ੍ਹਾਈ ਕਰਨ ਪਿਛਲੇ ਡੇਢ ਕੁ ਸਾਲ ਤੋਂ ਕੈਨੇਡਾ ਵਿਚ ਰਹਿ ਰਹੀ ਸੀ ਅਤੇ ਬੀਤੇ ਦਿਨ ਸਹੇਲੀਆਂ ਨਾਲ ਨਿਆਗਰਾ ਫ਼ਾਲ ‘ਤੇ ਘੁੰਮਣ ਗਈ ਸੀ ਅਤੇ ਅਚਾਨਕ ਉਹ ਗਹਿਰੇ ਪਾਣੀ ਵਿੱਚ ਡਿੱਗ ਗਈ ।

ਲੜਕੀ ਦੇ ਪਿਤਾ ਮਨੀਲਾ ਦੇਸ਼ ਵਿੱਚ ਰੋਜੀ ਰੋਟੀ ਕਮਾਉਣ ਲਈ ਲੰਬੇ ਸਮੇਂ ਤੋਂ ਗਏ ਹਨ। ਪਰਿਵਾਰ ਵਾਲਿਆਂ ਦੇ ਕਹਿਣ ਮੁਤਾਬਕ ਹਾਲੇ ਤੱਕ ਲੜਕੀ ਦੀ ਲਾਸ਼ ਜਾਂ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ।

error: Content is protected !!