ਗੈਂਗਸਟਰ ਜੱਗੂ ਭਗਵਾਨਪੁਰੀਆ ਗਰੁੱਪ ਦਾ ਸ਼ੂਟਰ ਪਿਆਰਾ ਮਸੀਹ 3 ਸਾਥੀਆਂ ਤੇ ਅਸਲੇ ਪੁਲਿਸ ਅੜਿੱਕੇ ਆਇਆ, ਕਤਲ ਦੀ ਕੋਸ਼ਿਸ਼ ਦੇ ਚਾਰ ਮੁਕੱਦਮੇ ਹਨ ਦਰਜ

ਗੈਂਗਸਟਰ ਜੱਗੂ ਭਗਵਾਨਪੁਰੀਆ ਗਰੁੱਪ ਦਾ ਸ਼ੂਟਰ ਪਿਆਰਾ ਮਸੀਹ 3 ਸਾਥੀਆਂ ਤੇ ਅਸਲੇ ਪੁਲਿਸ ਅੜਿੱਕੇ ਆਇਆ, ਕਤਲ ਦੀ ਕੋਸ਼ਿਸ਼ ਦੇ ਚਾਰ ਮੁਕੱਦਮੇ ਹਨ ਦਰਜ


ਵੀਓਪੀ ਬਿਊਰੋ, ਬਟਾਲਾ : ਸੀ. ਆਈ. ਏ. ਸਟਾਫ ਬਟਾਲਾ ਅਤੇ ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਤਹਿਤ ਜੱਗੂ ਭਗਵਾਨਪੁਰੀਆ ਗਰੁੱਪ ਦੇ ਸਰਗਰਮ ਮੈਂਬਰ ਪਿਆਰਾ ਸ਼ੂਟਰ ਨੂੰ ਉਸ ਦੇ ਤਿੰਨ ਸਾਥੀਆਂ ਤੇ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।
ਐੱਸਪੀਡੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਵੱਖ-ਵੱਖ ਪੁਲਿਸ ਟੀਮਾਂ ਨੇ ਇਕ ਸਾਂਝਾ ਆਪ੍ਰੇਸ਼ਨ ਚਲਾਇਆ। ਇਸ ਆਪ੍ਰੇਸ਼ਨ ਤਹਿਤ ਜੱਗੂ ਭਗਵਾਨਪੁਰੀਆ ਗਰੁੱਪ ਦੇ ਸਰਗਰਮ ਮੈਂਬਰ ਪਿਆਰਾ ਮਸੀਹ ਉਰਫ ਪਿਆਰਾ ਸ਼ੂਟਰ ਪੁੱਤਰ ਸਵ. ਪਾਲ ਮਸੀਹ ਵਾਸੀ ਕਾਲਾ ਅਫਗਾਨਾ ਪੱਤੀ ਚੰਡੀਗੜ੍ਹ ਨੂੰ ਇਸ ਦੇ ਤਿੰਨ ਸਾਥੀਆਂ ਲਵ ਮਸੀਹ ਪੁੱਤਰ ਰਿੰਪੀ ਮਸੀਹ ਵਾਸੀ ਮਾਨੇਪੁਰ ਥਾਣਾ ਭਿਖਾਰੀਵਾਲ, ਸਾਜਨ ਮਸੀਹ ਉਰਫ ਲਾਡਾ ਮਸੀਹ ਵਾਸੀ ਡਾਲੇਚੱਕ, ਗੁਰਮੀਤ ਸਿੰਘ ਉਰਫ ਗੋਪੀ ਪੁੱਤਰ ਸਤਨਾਮ ਸਿੰਘ ਵਾਸੀ ਹੁਸ਼ਿਆਰ ਨਗਰ ਅੰਮ੍ਰਿਤਸਰ ਸਮੇਤ ਨਾਜਾਇਜ਼ ਅਸਲੇ ਤੇ ਸਵਿਫਟ ਕਾਰ ਸਮੇਤ ਕਾਬੂ ਕੀਤਾ ਹੈ।
ਐੱਸ. ਪੀ. ਗਿੱਲ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਦੇ ਖ਼ਿਲਾਫ਼ ਇਰਾਦਾ ਕਤਲ ਦੇ ਚਾਰ ਮੁਕੱਦਮੇ ਦਰਜ ਹਨ ਅਤੇ ਉਕਤ ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀ ਕਈ ਮੁਕੱਦਮਿਆਂ ਵਿਚ ਪੁਲਿਸ ਨੂੰ ਲੋੜੀਂਦੇ ਸਨ। ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਕਥਿਤ ਦੋਸ਼ੀਆਂ ਕੋਲੋਂ ਇਕ ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਤੇ 5 ਰੌਂਦ, ਇਕ ਦੇਸੀ ਕੱਟਾ 12 ਬੋਰ ਸਮੇਤ 5 ਰੌਂਦ, ਇਕ ਕਾਰ ਸਵਿਫਟ ਜੋ ਵਾਰਦਾਤਾਂ ਵਿਚ ਵਰਤੀ ਜਾਂਦੀ ਸੀ, ਵਾਰਦਾਤਾਂ ਵਿਚ ਵਰਤੇ ਜਾਂਦੇ 2 ਦਾਤਰ ਅਤੇ ਵਾਰਦਾਤ ਸਮੇਂ ਮੌਕੇ ਤੋਂ ਚੋਰੀ ਕੀਤੇ 2 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ।

error: Content is protected !!