‘ਤੇਰਾ ਹਾਲ ਵੀ ਸਾਕਸ਼ੀ ਵਰਗਾ ਕਰਾਂਗੇ’, ਧਰਮ ਪਰਿਵਰਤਨ ਕਰ ਕੇ ਵਿਆਹ ਲਈ ਪਾਇਆ ਦਬਾਅ, ਨਾ ਮੰਨੀ ਤਾਂ ਦਿੱਤੀ ਧਮਕੀ, ਕੋਰਟ ਵਿਚ ਵੀ ਕੁੜੀ ਉਤੇ ਕੀਤੇ ਕੁਮੈਂਟ, ਲੋਕਾਂ ਨੇ ਕਰਤੀ ਛਿਤਰ ਪਰੇਡ

‘ਤੇਰਾ ਹਾਲ ਵੀ ਸਾਕਸ਼ੀ ਵਰਗਾ ਕਰਾਂਗੇ’, ਧਰਮ ਪਰਿਵਰਤਨ ਕਰ ਕੇ ਵਿਆਹ ਲਈ ਪਾਇਆ ਦਬਾਅ, ਨਾ ਮੰਨੀ ਤਾਂ ਦਿੱਤੀ ਧਮਕੀ, ਕੋਰਟ ਵਿਚ ਵੀ ਕੁੜੀ ਉਤੇ ਕੀਤੇ ਕੁਮੈਂਟ, ਲੋਕਾਂ ਨੇ ਕਰਤੀ ਛਿਤਰ ਪਰੇਡ


ਵੀਓਪੀ ਬਿਊਰੋ, ਉਦੈਪੁਰ : ‘ਜੇ ਧਰਮ ਬਦਲ ਕੇ ਵਿਆਹ ਨਾ ਕੀਤਾ ਤਾਂ ਦਿੱਲੀ ਦੀ ਸਾਕਸ਼ੀ ਵਾਂਗ ਹਸ਼ਰ ਕਰਾਂਗੇ’ ਇਹ ਧਮਕੀ ਇਕ ਨੌਜਵਾਨ ਨੇ ਇਕ ਲੜਕੀ ਉਤੇ ਵਿਆਹ ਦਾ ਦਬਾਅ ਬਣਾਉਂਦਿਆ ਦਿੱਤੀ। ਪੀੜਤਾ ਦੀ ਸ਼ਿਕਾਇਤ ਉਤੇ ਪੁਲਿਸ ਨੇ ਮੁਲਜ਼ਮ, ਉਸ ਦੇ ਪਿਤਾ ਤੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮਾਮਲਾ ਉਦੈਪੁਰ ਦਾ ਹੈ।
ਜ਼ਿਕਰਯੋਗ ਹੈ ਕਿ ਦਿੱਲੀ ’ਚ ਨਾਬਾਲਿਗ ਲੜਕੀ ਸਾਕਸ਼ੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ।
22 ਸਾਲ ਦੀ ਪੀੜਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਮੁਹੰਮਦ ਆਸਿਫ਼ ਭੁੱਟੋ ਉਸ ’ਤੇ ਧਰਮ ਪਰਿਵਰਤਨ ਕਰ ਕੇ ਵਿਆਹ ਲਈ ਦਬਾਅ ਬਣਾ ਰਿਹਾ ਹੈ। ਜਦੋਂ ਉਸ ਨੇ ਇਸ ਦੀ ਸ਼ਿਕਾਇਤ ਉਸ ਦੇ ਪਿਤਾ ਤੇ ਭਰਾ ਨੂੰ ਕੀਤੀ ਤਾਂ ਉਨ੍ਹਾਂ ਦੋਵਾਂ ਨੇ ਵੀ ਉਹੀ ਗੱਲ ਕਹੀ। ਅਜਿਹਾ ਨਾ ਕਰਨ ’ਤੇ ਦੋਵਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਜਦੋਂ ਉਹ ਨਹੀਂ ਮੰਨੀ ਤਾਂ ਮੁਲਜ਼ਮਾਂ ਨੇ ਉਸ ਨੂੰ ਕਿਹਾ ਕਿ ਉਹ ਉਸ ਦਾ ਸਾਕਸ਼ੀ ਵਰਗਾ ਹਾਲ ਕਰਨਗੇ। ਉਸ ਦੇ ਟੁੱਕੜੇ-ਟੁੱਕੜੇ ਕਰ ਕੇ ਲਾਸ਼ ਉਸ ਦੀ ਮਾਂ ਕੋਲ ਭੇਜ ਦੇਣਗੇ। ਪੀੜਤਾ ਦੀ ਸ਼ਿਕਾਇਤ ’ਤੇ ਬੁੱਧਵਾਰ ਦੇਰ ਰਾਤ ਆਸਿਫ਼, ਉਸ ਦੇ ਭਰਾ ਖ਼ਾਲਿਦ ਤੇ ਪਿਤਾ ਅਬਦੁਲ ਰੱਜ਼ਾਕ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਸ਼ਿਕਾਇਤ ਦੌਰਾਨ ਪੀੜਤਾ ਨੇ ਕਿਹਾ ਕਿ ਉਸ ਦੀ ਦੋ ਸਾਲਾਂ ਤੋਂ ਆਸਿਫ਼ ਨਾਲ ਦੋਸਤੀ ਸੀ। ਧਰਮ ਪਰਿਵਰਤਨ ਦਾ ਦਬਾਅ ਬਣਾਉਣ ’ਤੇ ਉਸ ਨੇ ਦੋਸਤੀ ਤੋੜ ਦਿੱਤੀ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਅੰਬਾਮਾਤਾ ਥਾਣੇ ਦੀ ਪੁਲਿਸ ਮੁਲ਼ਜ਼ਮਾਂ ਨੂੰ ਕੋਰਟ ਲੈ ਕੇ ਪੁੱਜੀ। ਇੱਥੇ ਪਹਿਲਾਂ ਤੋਂ ਹੀ ਭੀੜ ਮੌਜੂਦ ਸੀ। ਪੇਸ਼ੀ ਦੌਰਾਨ ਪੀੜਤਾ ਤੇ ਉਸ ਦੀ ਮਾਂ ਵੀ ਮੌਜੂਦ ਸਨ। ਕੋਰਟ ’ਚ ਪੇਸ਼ੀ ਦੌਰਾਨ ਜਿਵੇਂ ਹੀ ਮੁਲਜ਼ਮ ਤੇ ਪੀੜਤਾ ਦਾ ਆਹਮੋ-ਸਾਹਮਣਾ ਹੋਇਆ ਤਾਂ ਉਸ ਨੇ ਪੀੜਤਾ ’ਤੇ ਕੁਮੈਂਟ ਕਰ ਦਿੱਤਾ।ਇੰਨੇ ’ਚ ਹੀ ਕੋਰਟ ’ਚ ਮੌਜੂਦ ਭੀੜ ਭੜਕ ਗਈ ਤੇ ਮੁਲਜ਼ਮ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਸਮਝੌਤਾ ਕਰਨ ਆਏ ਮੁਲਜ਼ਮ ਦੇ ਪਿਤਾ ਤੇ ਭਰਾ ਨੂੰ ਵੀ ਕੁੱਟ ਦਿੱਤਾ। ਇਸ ਮਾਮਲੇ ’ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਮੋਗਰਾ ਨੇ ਕਿਹਾ ਕਿ ਕੋਰਟ ’ਚ ਪੇਸ਼ੀ ਸਮੇਂ ਮੁਲਜ਼ਮ ਨਾਲ ਕੁੱਟਮਾਰ ਹੋਈ ਸੀ ਪਰ ਵਕੀਲਾਂ ਨੇ ਨਹੀਂ ਕੀਤੀ। ਕੁੱਟਮਾਰ ਕਰਨ ਵਾਲੇ ਲੋਕ ਬਾਹਰਲੇ ਸਨ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!