ਕੈਨੇਡਾ ‘ਚ ਨਿਆਗਰਾ ਫਾੱਲ ਘੁੰਮਣ ਗਈ ਪੰਜਾਬੀ ਕੁੜੀ ਖਾਈ ‘ਚ ਡਿੱਗੀ, ਡੇਢ ਸਾਲ ਪਹਿਲਾਂ ਹੀ ਸਟੱਡੀ ਵੀਜ਼ਾ ਲੈ ਕੇ ਗਈ ਸੀ

ਕੈਨੇਡਾ ‘ਚ ਨਿਆਗਰਾ ਫਾੱਲ ਘੁੰਮਣ ਗਈ ਪੰਜਾਬੀ ਕੁੜੀ ਖਾਈ ‘ਚ ਡਿੱਗੀ, ਡੇਢ ਸਾਲ ਪਹਿਲਾਂ ਹੀ ਸਟੱਡੀ ਵੀਜ਼ਾ ਲੈ ਕੇ ਗਈ ਸੀ

 

ਜਲੰਧਰ (ਵੀਓਪੀ ਬਿਊਰੋ)— ਕੈਨੇਡਾ ਦੇ ਨਿਆਗਰਾ ਫਾਲਜ਼ ‘ਚ ਦੋਸਤਾਂ ਨਾਲ ਸੈਰ ਕਰਨ ਗਈ ਜਲੰਧਰ ਦੀ ਇਕ ਲੜਕੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਲੋਹੀਆਂ ਦੀ ਪੂਨਮਦੀਪ ਕੌਰ ਆਪਣੇ ਦੋਸਤਾਂ ਨਾਲ ਨਿਆਗਰਾ ਫਾਲਜ਼ ਦੇਖਣ ਗਈ ਸੀ। ਇਸ ਦੌਰਾਨ ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਖਾਈ ‘ਚ ਡਿੱਗ ਗਈ।

ਪੂਨਮਦੀਪ ਡੇਢ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ। ਪੁਲਿਸ ਨੇ ਪੂਨਮਦੀਪ ਦੀ ਟੋਏ ‘ਚੋਂ ਲਾਸ਼ ਕੱਢ ਕੇ ਉਸ ਨੂੰ ਕਬਜ਼ੇ ‘ਚ ਲੈ ਲਿਆ ਹੈ। ਇਸ ਤੋਂ ਬਾਅਦ ਪੂਨਮਦੀਪ ਦੇ ਰਿਸ਼ਤੇਦਾਰਾਂ ਵੱਲੋਂ ਉਥੋਂ ਅੰਬੈਸੀ ਰਾਹੀਂ ਲੋਹੀਆ ਸਥਿਤ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੂਨਮਦੀਪ ਦੀ ਮੌਤ ਦੀ ਖਬਰ ਮਿਲਦੇ ਹੀ ਘਰ ‘ਚ ਮਾਤਮ ਛਾ ਗਿਆ।

error: Content is protected !!