ਆਪਣੇ ਹੀ ਦੋਸਤ ਦਾ ਗੁਪਤ ਅੰਗ, ਪੇਟ ਤੇ ਸਿਰ ਵੱਢਿਆ, ਹੱਤਿਆ ਕਰ ਕੇ ਲਾਸ਼ ਦੀ ਦੋ ਘੰਟਿਆਂ ਤਕ ਚੀਰਫਾੜ ਕਰ ਕੇ ਦਿਲ ਕੱਢਿਆ ਬਾਹਰ, ਆਤਮ ਸਮਰਪਣ ਕਰ ਪੁਲਿਸ ਨੂੰ ਦੱਸੀ ਸਾਰੀ ਗੱਲ

ਆਪਣੇ ਹੀ ਦੋਸਤ ਦਾ ਗੁਪਤ ਅੰਗ, ਪੇਟ ਤੇ ਸਿਰ ਵੱਢਿਆ, ਹੱਤਿਆ ਕਰ ਕੇ ਲਾਸ਼ ਦੀ ਦੋ ਘੰਟਿਆਂ ਤਕ ਚੀਰਫਾੜ ਕਰ ਕੇ ਦਿਲ ਕੱਢਿਆ ਬਾਹਰ, ਆਤਮ ਸਮਰਪਣ ਕਰ ਪੁਲਿਸ ਨੂੰ ਦੱਸੀ ਸਾਰੀ ਗੱਲ


ਵੀਓਪੀ ਬਿਊਰੋ, ਹੈਦਰਾਬਾਦ : ਆਪਣੇ ਦੋਸਤ ਦੀਆਂ ਹੀ ਉਂਗਲੀਆਂ, ਗੁਪਤ ਅੰਗ, ਪੇਟ ਤੇ ਸਿਰ ਵੱਢ ਕੇ ਉਸ ਦਾ ਦਿਲ ਕੱਢ ਕੇ ਹਰੀਹਰ ਕ੍ਰਿਸ਼ਨਾ ਨੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇੰਜੀਨੀਅਰਿੰਗ ਦੇ ਵਿਦਿਆਰਥੀ ਨੇ ਆਪਣੇ ਦੋਸਤ ਨੇਨਾਵਤ ਨਵੀਨ (21) ਨੂੰ ਆਪਣੀ ਪ੍ਰੇਮਿਕਾ ਨਿਹਾਰਿਕਾ ਰੈੱਡੀ ਨਾਲ ਪ੍ਰੇਮ ਪ੍ਰਸੰਗ ਕਾਰਨ ਜ਼ਾਲਮਾਨਾ ਤਰੀਕੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਕ੍ਰਿਸ਼ਨਾ ਨੇ ਪੀੜਤ ਦੀ ਚਾਕੂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਉਸ ਦੇ ਸਰੀਰ ਦੀ ਦੋ ਘੰਟਿਆਂ ਤੱਕ ਚੀਰਫਾੜ ਕੀਤੀ।
17 ਫਰਵਰੀ ਨੂੰ ਹੈਦਰਾਬਾਦ ਦੇ ਬਾਹਰਲੇ ਇਲਾਕੇ ਪੇਡਾ ਅੰਬਰਪੇਟ ’ਚ ਭਿਆਨਕ ਅਪਰਾਧ ਨੂੰ ਅੰਜਾਮ ਦਿੱਤਾ ਗਿਆ ਸੀ ਪਰ ਇਹ ਇਕ ਹਫ਼ਤੇ ਬਾਅਦ ਸਾਹਮਣੇ ਆਇਆ ਜਦੋਂ ਹਤਿਆਰੇ ਨੇ ਪੁਲਿਸ ਸਾਹਮਣੇ ਆਤਮ-ਸਮਰਪਣ ਕੀਤਾ। ਕ੍ਰਿਸ਼ਨਾ ਨੇ ਕੱਟੇ-ਵੱਢੇ ਅੰਗਾਂ ਨੂੰ ਇਕ ਬੈਗ ’ਚ ਪਾਇਆ ਤੇ ਦੋਪਹੀਆ ਵਾਹਨ ’ਤੇ ਬ੍ਰਾਹਮਣਪੱਲੀ ਪਿੰਡ ’ਚ ਆਪਣੇ ਦੋਸਤ ਪ੍ਰਭਾਵਲਤੀ ਹਸਨ ਦੇ ਘਰ ਲੈ ਗਿਆ ਤੇ ਅੰਗਾਂ ਨੂੰ ਟਿਕਾਣੇ ਲਗਾਉਣ ’ਚ ਉਸ ਦੀ ਮਦਦ ਲਈ। ਦੋਵਾਂ ਨੇ ਉਸੇ ਰਾਤ ਮੰਨੇਗੁੜਾ ਨੇੜੇ ਅੰਗ ਸੁੱਟ ਦਿੱਤੇ।
ਅਗਲੀ ਸਵੇਰ ਕ੍ਰਿਸ਼ਨਾ ਨਿਹਾਰਿਕਾ ਦੇ ਘਰ ਇਹ ਦੱਸਣ ਗਿਆ ਕਿ ਉਸ ਨੇ ਨਵੀਨ ਨੂੰ ਮਾਰ ਦਿੱਤਾ ਹੈ। 20 ਫਰਵਰੀ ਨੂੰ ਕ੍ਰਿਸ਼ਨਾ ਮੁੜ ਕੁੜੀ ਦੇ ਘਰ ਗਿਆ ਤੇ ਉਸ ਨੂੰ ਨਵੀਨ ਦੀ ਹੱਤਿਆ ਵਾਲੀ ਥਾਂ ’ਤੇ ਲੈ ਗਿਆ। ਨਵੀਨ ਦੀ ਖੋਜ ਖ਼ਬਰ ਲਈ ਉਸ ਦੇ ਪਰਿਵਾਰ ਵਾਲਿਆਂ ਨੇ ਕ੍ਰਿਸ਼ਨਾ ਨੂੰ ਫੋਨ ਕੀਤਾ। ਅਪਰਾਧ ਬਾਰੇ ਪਤਾ ਲੱਗਣ ਦੇ ਡਰੋਂ ਉਹ ਖਮੰਮ ਭੱਜ ਗਿਆ। ਵਿਜੇਵਾੜਾ ਤੇ ਵਿਸ਼ਾਖਾਪਟਨਮ ਤੋਂ ਬਾਅਦ ਉਹ 23 ਫਰਵਰੀ ਨੂੰ ਆਪਣੇ ਪਿਤਾ ਨੂੰ ਮਿਲਣ ਵਾਰੰਗਲ ਗਿਆ। ਉਸ ਦੇ ਪਿਤਾ ਨੇ ਦੱਸਿਆ ਕਿ ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ ਤੇ ਆਤਮ-ਸਮਰਪਣ ਕਰਨ ਦਾ ਸੁਝਾਅ ਦਿੱਤਾ। ਕਿ੍ਰਸ਼ਨਾ ਅਗਲੇ ਦਿਨ ਹੈਦਰਾਬਾਦ ਆਇਆ ਤੇ ਹਸਨ ਨਾਲ ਮੰਨੇਗੁੜਾ ’ਚ ਸੁੱਟੇ ਨਵੀਨ ਦੇ ਸਰੀਰ ਦੇ ਅੰਗ ਚੁੱਕੇ। ਉਸ ਨੇ ਉਨ੍ਹਾਂ ਅੰਗਾਂ ਨੂੰ ਅੱਗ ਲਗਾ ਦਿੱਤੀ। ਕਿ੍ਰਸ਼ਨਾ ਮੁੜ ਪ੍ਰੇਮਿਕਾ ਦੇ ਘਰ ਗਿਆ ਤੇ ਨਹਾ ਕੇ ਸਿੱਧਾ ਅਬਦੁੱਲਾਪੁਰਮੇਟ ਥਾਣੇ ਜਾ ਕੇ ਸਰੰਡਰ ਕਰ ਦਿੱਤਾ।

ਹੈਦਰਾਬਾਦ ’ਚ ਇਕੱਲੇ ਰਹਿਣ ਵਾਲੇ ਕ੍ਰਿਸ਼ਨਾ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਸੀ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਸ਼ਰਾਬ ਦੇ ਨਸ਼ੇ ’ਚ ਉਸ ਨੇ ਇਹ ਘਿ੍ਰਣਾਯੋਗ ਅਪਰਾਧ ਕੀਤਾ। ਪੁਲਿਸ ਨੇ ਨਿਹਾਰਿਕਾ ਨੂੰ ਪੁਲਿਸ ਨੂੰ ਸੂਚਨਾ ਨਾ ਦੇਣ ਤੇ ਹਸਨ ਨੂੰ ਸਬੂਤ ਮਿਟਾਉਣ ਦੇ ਦੋਸ਼ ’ਚ ਗਿ੍ਰਫ਼ਤਾਰ ਕਰ ਲਿਆ। ਪੁਲਿਸ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਕੇ ਅਗਲੀ ਕਾਰਵਾਈ ਕਰ ਰਹੀ ਹੈ।

error: Content is protected !!