ਲੁਧਿਆਣਾ ਸਟੇਸ਼ਨ ਉਤੇ ਟਰੇਨ ਵਿਚ ਇਕ ਤੋਂ ਬਾਅਦ ਇਕ 15 ਕੁੜੀਆਂ ਹੋਈਆਂ ਬੇਹੋਸ਼, ਸਟੇਸ਼ਨ ਉਤੇ ਮਚੀ ਭਾਜੜ

ਲੁਧਿਆਣਾ ਸਟੇਸ਼ਨ ਉਤੇ ਟਰੇਨ ਵਿਚ ਇਕ ਤੋਂ ਬਾਅਦ ਇਕ 15 ਕੁੜੀਆਂ ਹੋਈਆਂ ਬੇਹੋਸ਼, ਮਚੀ ਭਾਜੜ, ਅੰਮ੍ਰਿਤਸਰ ਜਾ ਰਿਹਾ ਸੀ 120 ਕੁੜੀਆਂ ਦਾ ਗਰੁੱਪ


ਵੀਓਪੀ ਬਿਊਰੋ, ਲੁਧਿਆਣਾ : ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਇਕ ਤੋਂ ਬਾਅਦ ਇਕ 15 ਕੁੜੀਆਂ ਬੇਹੋਸ਼ ਹੋ ਗਈਆਂ। ਇਸ ਕਾਰਨ ਸਟੇਸ਼ਨ ਭਾਜੜਾਂ ਪੈ ਗਈਆਂ। ਜਾਣਕਾਰੀ ਅਨੁਸਾਰ 120 ਕੁੜੀਆਂ ਦਾ ਗਰੁੱਪ ਛੱਤੀਸਗੜ੍ਹ ਤੋਂ ਦਾਦਰ ਐਕਸਪ੍ਰੈੱਸ ਟਰੇਨ ਰਾਹੀਂ ਅੰਮ੍ਰਿਤਸਰ ਜਾ ਰਿਹਾ ਸੀ ਕਿ ਲੁਧਿਆਣਾ ਸਟੇਸ਼ਨ ਉਤੇ ਟਰੇਨ ਪਹੁੰਚੀ ਤਾਂ ਇਕ-ਇਕ ਕਰ ਕੇ 15 ਕੁੜੀਆਂ ਬੇਹੋਸ਼ ਹੋ ਗਈਆਂ। ਇਸ ਘਟਨਾ ਤੋਂ ਬਾਅਦ ਕੁੜੀਆਂ ਨੂੰ ਤੁਰੰਤ ਲੁਧਿਆਣਾ ਦੇ ਸਿਵਲ ਹਸਤਪਾਲ ਪਹੁੰਚਾਇਆ ਗਿਆ ਹੈ। ਕੁੜੀਆਂ ਨੂੰ ਬੇਹੋਸ਼ ਹੁੰਦਿਆਂ ਦੇਖ ਕੇ ਯਾਤਰੀਆਂ ਨੇ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਕਤ ਕੁੜੀਆਂ ਸਪੋਰਟਸ ਗਰਲਜ਼ ਹਨ, ਜੋ ਅੰਮ੍ਰਿਤਸਰ ਆਪਣੇ ਘਰ ਜਾ ਰਹੀਆਂ ਸਨ।


ਸ਼ੁਰੂਆਤੀ ਜਾਂਚ ‘ਚ ਇਹ ਪਤਾ ਲੱਗਾ ਹੈ ਕਿ ਕੁੜੀਆਂ ਨੇ ਅਜਿਹਾ ਕੁੱਝ ਖਾ ਲਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਈਆਂ। ਫਿਲਹਾਲ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

error: Content is protected !!