ਪਹਿਲਾਂ ਦੋਸਤ ਦਾ ਚੀਰਿਆ ਗਲਾ, ਫਿਰ ਪੀਣ ਲੱਗਾ ਖੂਨ, ਮੌਤ, ਦੋਸਤ ਨੇ ਵੀਡੀਓ ਬਣਾ ਕੇ ਦਿੱਤੀ ਵਾਇਰਲ, ਚੜਿਆ ਪੁਲਿਸ ਹੱਥੇ

ਪਹਿਲਾਂ ਦੋਸਤ ਦਾ ਚੀਰਿਆ ਗਲਾ, ਫਿਰ ਪੀਣ ਲੱਗਾ ਖੂਨ, ਮੌਤ, ਦੋਸਤ ਨੇ ਵੀਡੀਓ ਬਣਾ ਕੇ ਦਿੱਤੀ ਵਾਇਰਲ, ਚੜਿਆ ਪੁਲਿਸ ਹੱਥੇ


ਵੀਓਪੀ ਬਿਊਰੋ, ਨੈਸ਼ਨਲ- ਆਦਮਖੋਰ ਬਣੇ ਇਕ ਵਿਅਕਤੀ ਨੇ ਪਹਿਲਾਂ ਆਪਣੇ ਦੋਸਤ ਦਾ ਗਲਾ ਚੀਰਿਆ ਫਿਰ ਉਸ ਦਾ ਖੂਨ ਪੀਣਾ ਸ਼ੁਰੂ ਕਰ ਦਿੱਤਾ। ਮੁਲਜ਼ਮ ਦੀ ਇਸ ਘਿਨੌਣੀ ਹਰਕਤ ਨੂੰ ਇੱਕ ਹੋਰ ਦੋਸਤ ਨੇ ਆਪਣੇ ਮੋਬਾਈਲ ਫੋਨ ਵਿੱਚ ਕੈਦ ਕਰ ਕੇ ਵੀਡੀਓ ਵਾਇਰਲ ਕਰ ਦਿੱਤੀ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਖਤਰਨਾਕ ਘਟਨਾ ਕਰਨਾਟਕ ਦੇ ਚਿੱਕਬੱਲਾਪੁਰ ਤੋਂ ਦੇ ਇਕ ਪਿੰਡ ਦੀ ਹੈ।


ਮੁਲਜ਼ਮ ਦੀ ਪਛਾਣ ਚਿੰਤਾਮਣੀ ਇਲਾਕੇ ਦੇ ਪਿੰਡ ਬਟਲਾਹਲੀ ਦੇ ਰਹਿਣ ਵਾਲੇ ਵਿਜੇ ਵਜੋਂ ਹੋਈ ਹੈ। ਦੱਸਿਆ ਗਿਆ ਕਿ ਵਿਜੇ ਦੀ ਪਤਨੀ ਦੇ ਮਰੇਸ਼ ਨਾਲ ਨਾਜਾਇਜ਼ ਸਬੰਧ ਸਨ। ਇਸ ਕਾਰਨ ਵਿਜੇ ਨੇ ਆਪਣੇ ਦੋਸਤ ਮਰੇਸ਼ ਨੂੰ ਰਸਤੇ ਤੋਂ ਹਟਾਉਣ ਦੀ ਸਾਜ਼ਿਸ਼ ਰਚੀ। ਉਹ ਆਪਣੇ ਦੋਸਤ ਜੌਹਨ ਨਾਲ ਮਿਲ ਕੇ ਮਰੇਸ਼ ਨੂੰ ਕਿਸੇ ਬਹਾਨੇ ਨੇੜਲੇ ਜੰਗਲ ਵਿੱਚ ਲੈ ਗਿਆ, ਜਿੱਥੇ ਉਸ ਨੇ ਮਰੇਸ਼ ਦਾ ਗਲਾ ਵੱਢ ਕੇ ਉਸ ਦਾ ਖੂਨ ਪੀ ਲਿਆ।

error: Content is protected !!