ਪਰਿਵਾਰ ਚਲਾ ਗਿਆ ਤਾਜਮਹਿਲ ਵੇਖਣ, ‘ਜੇਨੀ’ ਨੂੰ ਕਾਰ ਵਿਚ ਕਰ ਗਏ ਬੰਦ, ਗਰਮੀ ਤੇ ਹੁੰਮਸ ਵਿਚਾਲੇ ਦਮ ਘੁਟਣ ਕਾਰਨ ਗਈ ਜਾਨ

ਪਰਿਵਾਰ ਚਲਾ ਗਿਆ ਤਾਜਮਹਿਲ ਵੇਖਣ, ‘ਜੇਨੀ’ ਨੂੰ ਕਾਰ ਵਿਚ ਕਰ ਗਏ ਬੰਦ, ਗਰਮੀ ਤੇ ਹੁੰਮਸ ਵਿਚਾਲੇ ਦਮ ਘੁਟਣ ਕਾਰਨ ਗਈ ਜਾਨ


ਵੀਓਪੀ ਬਿਊਰੋ, ਆਗਰਾ : ਘੁੰਮਣ ਆਏ ਇਕ ਪਰਿਵਾਰ ਦੀ ਲਾਪਰਵਾਹੀ ਕਾਰਨ ਲੈਬ੍ਰਾਡੋਰ ਨਸਲ ਦੇ ਮਾਦਾ ਕੁੱਤੇ ਦੀ ਜਾਨ ਚਲੀ ਗਈ। ਪੂਰਾ ਪਰਿਵਾਰ ਪਾਰਕਿੰਗ ’ਚ ਆਪਣੀ ਕਾਰ ਖੜ੍ਹੀ ਕਰ ਕੇ ਜੇਨੀ ਨੂੰ ਬੰਦ ਕਰ ਕੇ ਤਾਜਮਹਿਲ ਦੇਖਣ ਚਲਾ ਗਿਆ। ਹੁੰਮਸ ਵੱਧ ਹੋਣ ਕਾਰਨ ਉਹ ਤੜਫਨ ਲੱਗੀ। ਕਾਰ ’ਚ ਛਾਲਾਂ ਮਾਰਨ ਕਾਰਨ ਉਸਦੀ ਗਲੇ ਦੀ ਚੇਨ ਹੈਂਡਬ੍ਰੇਕ ’ਚ ਫਸਣ ਕਾਰਨ ਫੰਦਾ ਕੱਸਿਆ ਗਿਆ ਤੇ ਉਸ ਦੀ ਮੌਤ ਹੋ ਗਈ। ਪਾਰਕਿੰਗ ’ਚ ਖੜ੍ਹੀ ਕਾਰ ’ਚ ਮਰੇ ਕੁੱਤੇ ਤੇ ਸੈਲਾਨੀਆਂ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੇ ਲੋਕਾਂ ਦਾ ਵੀਡੀਓ ਇੰਟਰਨੈੱਟ ਮੀਡੀਆ ’ਤੇ ਤੇਜ਼ੀ ਨਾਲ ਪ੍ਰਸਾਰਿਤ ਹੋ ਰਿਹਾ ਹੈ। ਪੁਲਿਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਸ਼ੂ ਬੇਰਹਿਮੀ ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


ਹਿਸਾਰ ਦੇ ਅਜੇ ਕੁਮਾਰ ਆਪਣੇ ਪਿਤਾ ਰਿਸ਼ੀਪਾਲ ਤੇ ਹੋਰਨਾਂ ਮੈਂਬਰਾਂ ਨਾਲ ਦੁਪਹਿਰ 12 ਵਜੇ ਤਾਜ ਮਹਿਲ ਦੇ ਪੱਛਮੀ ਗੇਟ ਦੀ ਪਾਰਕਿੰਗ ’ਤੇ ਪੁੱਜੇ। ਆਪਣੀ ਆਈ-20 ਕਾਰ ਖੜ੍ਹੀ ਕੀਤੀ ਪਰ ਜੇਨੀ ਨੂੰ ਕਾਰ ’ਚ ਹੀ ਛੱਡ ਦਿੱਤਾ। ਜਾਰੀ ਹੋਈ ਵੀਡੀਓ ’ਚ ਇਕ ਵਿਅਕਤੀ ਕਹਿੰਦਾ ਸੁਣਾਈ ਦਿੱਤਾ ਕਿ ਮਾਲਕ ਨੂੰ ਕਿਹਾ ਗਿਆ ਸੀ ਕਿ ਕੁੱਤੇ ਨੂੰ ਕਾਰ ’ਚ ਨਾ ਛੱਡੇ, ਗਰਮੀ ਬਹੁਤ ਹੈ ਪਰ ਉਸਨੇ ਇਕ ਨਾ ਮੰਨੀ। ਦੋ ਘੰਟੇ ਬਾਅਦ ਜਦੋਂ ਪਰਿਵਾਰ ਵਾਪਸ ਆਇਆ ਤਾਂ ਉਦੋਂ ਤਕ ਜੇਨੀ ਦੀ ਮੌਤ ਹੋ ਚੁੱਕੀ ਸੀ।ਉਧਰ, ਪੁਲਿਸ ਨੇ ਪਸ਼ੂ ਬੇਰਹਿਮੀ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।

error: Content is protected !!