ਸ਼ਾਹਰੁਖ ਖਾਨ ਹੋਏ ਹਾਦਸੇ ਦਾ ਸ਼ਿਕਾਰ, ਅਮਰੀਕਾ ਵਿਚ ਸ਼ੂਟ ਦੌਰਾਨ ਵਾਪਰੀ ਘਟਨਾ, ਕਰਵਾਉਣੀ ਪਈ ਸਰਜਰੀ

ਸ਼ਾਹਰੁਖ ਖਾਨ ਹੋਏ ਹਾਦਸੇ ਦਾ ਸ਼ਿਕਾਰ, ਅਮਰੀਕਾ ਵਿਚ ਸ਼ੂਟ ਦੌਰਾਨ ਵਾਪਰੀ ਘਟਨਾ, ਕਰਵਾਉਣੀ ਪਈ ਸਰਜਰੀ


ਵੀਓਪੀ ਬਿਊਰੋ, ਮੁੰਬਈ – ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਨਾਲ ਹਾਦਸਾ ਵਾਪਰ ਗਿਆ। ਅਮਰੀਕਾ ਵਿਚ ਸ਼ੂਟ ਦੌਰਾਨ ਉਨ੍ਹਾਂ ਨੂੰ ਸੱਟ ਲੱਗ ਗਈ ਤੇ ਇਲਾਜ ਲਈ ਹਫੜਾ ਦਫੜੀ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ, ਹਾਲ ਹੀ ‘ਚ ਸ਼ਾਹਰੁਖ ਖ਼ਾਨ ਸ਼ੂਟ ਲਈ ਅਮਰੀਕਾ ਰਵਾਨਾ ਹੋਏ ਸਨ। ਕਿੰਗ ਖ਼ਾਨ ਅਮਰੀਕਾ ‘ਚ ਇਕ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੇ ਸਨ ਅਤੇ ਉਦੋਂ ਹੀ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ। ਸ਼ਾਹਰੁਖ ਦੇ ਨੱਕ ‘ਤੇ ਸੱਟ ਲੱਗੀ ਹੈ।ਮੌਜੂਦ ਟੀਮ ਸ਼ਾਹਰੁਖ ਨੂੰ ਤੁਰੰਤ ਹਸਪਤਾਲ ਲੈ ਗਈ।

ਜਿੱਥੇ ਡਾਕਟਰ ਨੇ ਟੀਮ ਨੂੰ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ ਪਰ ਨੱਕ ਤੋਂ ਖੂਨ ਵਹਿਣ ਤੋਂ ਰੋਕਣ ਲਈ ਸ਼ਾਹਰੁਖ ਦੀ ਛੋਟੀ ਜਿਹੀ ਸਰਜਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਖ਼ਾਨ ਨਾਲ ਇਹ ਹਾਦਸਾ ਅਮਰੀਕਾ ‘ਚ ਵਾਪਰਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਾਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂ ਸ਼ਾਹਰੁਖ ਖ਼ਾਨ ਸਰਜਰੀ ਤੋਂ ਬਾਅਦ ਬਾਹਰ ਆਏ ਤਾਂ ਉਨ੍ਹਾਂ ਦੇ ਨਾਂ ‘ਤੇ ਪੱਟੀ ਬੰਨ੍ਹੀ ਹੋਈ ਸੀ। ਹੁਣ ਸ਼ਾਹਰੁਖ ਭਾਰਤ ਪਰਤ ਆਏ ਹਨ।

error: Content is protected !!