ਪਤੀ ਨੇ ਮੰਗ ਲਿਆ ਦਿੱਤੇ ਪੈਸਿਆਂ ਦਾ ਹਿਸਾਬ ਤਾਂ ਪਤਨੀ ਨੇ ਗਲੀ ਵਿਚ ਲੰਮੇ ਪਾ ਕੇ ਚਾੜ੍ਹਿਆ ਕੁਟਾਪਾ, ਹੱਥ-ਪੈਰ ਬੰਨ੍ਹ ਕੇ ਡੰਡੇ ਨਾਲ ਕਰਵਾਈ ਤਸੱਲੀ

ਪਤੀ ਨੇ ਮੰਗ ਲਿਆ ਦਿੱਤੇ ਪੈਸਿਆਂ ਦਾ ਹਿਸਾਬ ਤਾਂ ਪਤਨੀ ਨੇ ਗਲੀ ਵਿਚ ਲੰਮੇ ਪਾ ਕੇ ਚਾੜ੍ਹਿਆ ਕੁਟਾਪਾ, ਹੱਥ-ਪੈਰ ਬੰਨ੍ਹ ਕੇ ਡੰਡੇ ਨਾਲ ਕਰਵਾਈ ਤਸੱਲੀ

ਵੀਓਪੀ ਬਿਊਰੋ, ਨੈਸ਼ਨਲ-ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰਹਿਣ ਵਾਲੀ ਪਤਨੀ ਨੇ ਆਪਣੇ ਪਤੀ ਨੂੰ ਇਸ ਲਈ ਗਲੀ ਵਿਚ ਲੰਮੇ ਪਾ ਕੇ ਡੰਡਿਆਂ ਨਾਲ ਕੁੱਟਿਆ ਕਿਉਂਕਿ ਉਸ ਨੇ ਦਿੱਤੇ ਪੈਸਿਆਂ ਦਾ ਹਿਸਾਬ ਮੰਗ ਲਿਆ ਤਾਂ ਬਦਲੇ ਵਿੱਚ ਉਸ ਨੂੰ ਇੰਨੇ ਡੰਡੇ ਪਏ ਕਿ ਉਹ ਖੁਦ ਵੀ ਹਿਸਾਬ ਨਹੀਂ ਰੱਖ ਸਕਿਆ।


ਇਹ ਮਾਮਲਾ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਘਟਨਾ ਅਕਬਰਪੁਰ ਕੋਤਵਾਲੀ ਇਲਾਕੇ ਦੇ ਪਿੰਡ ਬਾਧਾਪੁਰ ਦੀ ਹੈ। ਇਸ ਮਾਮਲੇ ਨਾਲ ਜੁੜੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਪੁਰਸ਼ ਦੀ ਕੁਝ ਔਰਤਾਂ ਮਿਲ ਕੇ ਕੁੱਟਮਾਰ ਕਰਦੀਆਂ ਨਜ਼ਰ ਆ ਰਹੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਅਕਤੀ ਬਨਾਰਸ ਵਿੱਚ ਆਪਣੇ ਭਰਾ ਨਾਲ ਕੁਲਫੀ ਦਾ ਸਟਾਲ ਲਗਾਉਂਦਾ ਹੈ ਅਤੇ ਉਸ ਤੋਂ ਕਮਾਏ ਪੈਸੇ ਆਪਣੀ ਪਤਨੀ ਨੂੰ ਭੇਜਦਾ ਹੈ। ਜਦੋਂ ਉਹ ਘਰ ਵਾਪਸ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਨੇ 8 ਕੁਇੰਟਲ ਕਣਕ ਵੇਚੀ ਹੈ।


ਜਦੋਂ ਪਤੀ ਨੇ ਕਾਰਨ ਅਤੇ ਪੈਸਿਆਂ ਬਾਰੇ ਪੁੱਛਿਆ ਤਾਂ ਪਤਨੀ ਗੁੱਸੇ ‘ਚ ਆ ਗਈ। ਬਸ ਫਿਰ ਕੀ ਸੀ, ਉਸ ਨੇ ਆਪਣੀ ਭੈਣ ਨਾਲ ਮਿਲ ਕੇ ਪਤੀ ਦੇ ਹੱਥ-ਪੈਰ ਬੰਨ੍ਹ ਦਿੱਤੇ। ਫਿਰ ਡੰਡਿਆਂ ਨਾਲ ਤਸੱਲੀ ਕਰਵਾਈ। ਪਤੀ ਦੀ ਪਛਾਣ ਸ਼ਿਵ ਕੁਮਾਰ ਵਜੋਂ ਹੋਈ ਹੈ।
ਵੀਡੀਓ ਦੇ ਹਰ ਪਾਸੇ ਵਾਇਰਲ ਹੋਣ ‘ਤੇ ਪੁਲਿਸ ਨੇ ਪੀੜਤ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਹੁਣ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਣਕ ਵੇਚਣ ਤੋਂ ਇਲਾਵਾ ਉਕਤ ਵਿਅਕਤੀ ਨੇ ਆਪਣੀ ਪਤਨੀ ਨੂੰ ਭੇਜੇ 32,000 ਰੁਪਏ ਦਾ ਹਿਸਾਬ ਮੰਗਿਆ ਸੀ।

error: Content is protected !!