ਫਾਇਨਾਂਸਰ ਤੋਂ ਤੰਗ ਪਿਤਾ ਘਰੋਂ ਹੋਇਆ ਲਾਪਤਾ, ਲੈਣਦਾਰ ਘਰ ਆਣ ਕੇ ਦੇਣ ਲੱਗਾ ਧਮਕੀਆਂ, 14 ਮਾਸੂਮ ਨੇ ਘਰ ਵਿਚ ਫਾਹਾ ਲੈ ਕੇ ਦੇ ਦਿੱਤੀ ਜਾਨ

ਫਾਇਨਾਂਸਰ ਤੋਂ ਤੰਗ ਪਿਤਾ ਘਰੋਂ ਹੋਇਆ ਲਾਪਤਾ, ਲੈਣਦਾਰ ਘਰ ਆਣ ਕੇ ਦੇਣ ਲੱਗਾ ਧਮਕੀਆਂ, 14 ਮਾਸੂਮ ਨੇ ਘਰ ਵਿਚ ਫਾਹਾ ਲੈ ਕੇ ਦੇ ਦਿੱਤੀ ਜਾਨ


ਵੀਓਪੀ ਬਿਊਰੋ, ਪਾਨੀਪਤ : ਉਧਾਰ ਲਏ ਰੁਪਏ ਮੋੜਨ ਲਈ ਫਾਇਨਾਂਸਰ ਤੰਗ ਕਰਨ ਲੱਗੇ ਤਾਂ ਵਿਅਕਤੀ ਘਰੋਂ ਲਾਪਤਾ ਹੋ ਗਿਆ। ਲੈਣਦਾਰ ਫਿਰ ਵੀ ਨਾ ਟਲੇ ਤੇ ਘਰ ਆ ਕੇ ਵਿਅਕਤੀ ਦੇ ਪੁੱਤ ਨੂੰ ਧਮਕੀਆਂ ਦੇਣ ਲੱਗੇ। ਫਾਇਨਾਂਸਰਾਂ ਦੀਆਂ ਧਮਕੀਆਂ ਤੋਂ ਤੰਗ ਆ ਕੇ ਪਾਨੀਪਤ ਦੇ ਕੱਚਾ ਕੈਂਪ ਗੁਰੂ ਨਾਨਕ ਪੁਰਾ ‘ਚ 14 ਸਾਲਾ ਮਾਸੂਮ ਨੇ ਘਰ ‘ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਲਕਸ਼ ਵਜੋਂ ਹੋਈ ਹੈ। ਰਿਸ਼ਤੇਦਾਰਾਂ ਮੁਤਾਬਕ ਲੜਕੇ ਦੇ ਪਿਤਾ ਨੇ ਫਾਇਨਾਂਸਰ ਕੋਲੋਂ ਪੈਸੇ ਉਧਾਰ ਲਏ ਸਨ, ਜਿਸ ਕਾਰਨ ਫਾਇਨਾਂਸਰ ਘਰ ਆ ਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਇਸ ਧਮਕੀ ਤੋਂ ਪਰੇਸ਼ਾਨ ਹੋ ਕੇ ਪਿਤਾ 3 ਮਹੀਨੇ ਪਹਿਲਾਂ ਘਰ ਛੱਡ ਕੇ ਚਲਾ ਗਿਆ ਸੀ। ਇਸ ਦੇ ਬਾਵਜੂਦ ਫਾਇਨਾਂਸਰ ਘਰ ਆ ਕੇ ਉਨ੍ਹਾਂ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੇ ਸਨ। ਸ਼ੱਕ ਹੈ ਕਿ ਇਸੇ ਕਾਰਨ ਲੜਕੇ ਨੇ ਫਾਹਾ ਲੈ ਲਿਆ।


ਤਹਿਸੀਲ ਕੈਂਪ ਵਾਸੀ ਅਮਿਤ ਕੁਮਾਰ ਨੇ ਦਸਿਆ ਕਿ ਉਸ ਦਾ ਵੱਡਾ ਭਰਾ ਨਿਮਿਤ ਕੁਮਾਰ ਬਠਲਾ ਆਪਣੇ ਪਰਿਵਾਰ ਨਾਲ ਕੱਚਾ ਕੈਂਪ ਦੇ ਗੁਰੂ ਨਾਨਕ ਪੁਰਾ ਵਿਚ ਰਹਿੰਦਾ ਹੈ। ਭਰਾ ਪ੍ਰਿੰਟਰ ਠੀਕ ਕਰਨ ਦਾ ਕੰਮ ਕਰਦਾ ਸੀ। ਉਸ ਨੇ ਫਾਇਨਾਂਸਰ ਤੋਂ ਕੁਝ ਪੈਸੇ ਉਧਾਰ ਲਏ ਸਨ, ਜਿਸ ਕਾਰਨ ਫਾਇਨਾਂਸਰ ਹੁਣ ਉਸ ‘ਤੇ ਪੈਸੇ ਮੋੜਨ ਲਈ ਦਬਾਅ ਬਣਾ ਰਿਹਾ ਸੀ।
ਘਰ ਆ ਕੇ ਵੀ ਗਾਲ੍ਹਾਂ ਕੱਢਦਾ ਸੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਦਾ ਭਰਾ ਤਿੰਨ ਮਹੀਨੇ ਪਹਿਲਾਂ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਿਆ ਸੀ। ਫਾਇਨਾਂਸਰ ਅਜੇ ਵੀ ਘਰ ਆ ਕੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸੇ ਕਾਰਨ ਸੋਮਵਾਰ ਦੇਰ ਰਾਤ ਉਸ ਦੇ ਭਤੀਜੇ ਲਕਸ਼ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਮ੍ਰਿਤਕ ਦੀ ਮਾਂ ਅਨੂ ਨੇ ਦਸਿਆ ਕਿ ਉਸ ਦੇ ਦੋ ਬੇਟੇ ਹਨ। ਵੱਡਾ ਪੁੱਤਰ ਲਕਸ਼ (14) ਜੋ ਸਰਕਾਰੀ ਮਾਡਲ ਸੰਸਕ੍ਰਿਤੀ ਸਕੂਲ ਲਾਲਬੱਤੀ ਚੌਕ ਵਿਖੇ 9ਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਐਤਵਾਰ ਨੂੰ ਇਕ ਸਕੂਲ ਵਲੋਂ ਹਰਿਦੁਆਰ ਗਏ ਸਨ। ਜਿਥੋਂ ਉਹ ਦੇਰ ਰਾਤ 3 ਵਜੇ ਘਰ ਪਰਤਿਆ। ਸੋਮਵਾਰ ਦੁਪਹਿਰ ਉਸ ਨੇ ਉਸ ਨੂੰ ਪਿੰਡ ਡੁਮਿਆਣਾ ਸਥਿਤ ਅਪਣੀ ਦਾਦੀ ਦੇ ਘਰ ਜਾਣ ਲਈ ਕਿਹਾ।


ਦੋਵੇਂ ਮਾਂ-ਪੁੱਤ ਘਰੋਂ ਨਿਕਲੇ ਅਤੇ ਬਾਹਰ ਸੜਕ ‘ਤੇ ਪਹੁੰਚਣ ‘ਤੇ ਲਕਸ਼ ਨੇ ਕਿਹਾ ਕਿ ਉਹ ਨਹੀਂ ਜਾਵੇਗਾ। ਉਹ ਘਰ ਵਾਪਸ ਜਾ ਰਿਹਾ ਹੈ ਅਤੇ ਸੌਣਾ ਚਾਹੁੰਦਾ ਸੀ। ਉਹ ਦੁਪਹਿਰ 3 ਵਜੇ ਘਰ ਵਾਪਸ ਆਇਆ ਤਾਂ ਉਹ ਆਪਣੇ ਨਾਨਕੇ ਘਰ ਗਈ ਹੋਈ ਸੀ। ਰਾਤ 9 ਵਜੇ ਦਾਦਾ ਰਾਮਕਿਸ਼ਨ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਅੰਦਰ ਲਕਸ਼ ਦੀ ਲਾਸ਼ ਲਟਕ ਰਹੀ ਸੀ। ਪੁਲਿਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰ ਰਹੀ ਹੈ।

error: Content is protected !!