ਤੜਕਸਾਰ ਹੋਏ ਸੜਕ ਹਾਦਸੇ ਨੂੰ ਦੇਖਣ ਲਈ ਰੁਕੇ ਲੋਕਾਂ ‘ਤੇ ਚੜ੍ਹਾ ਦਿੱਤੀ ਜੈਗੁਆਰ, 10 ਲੋਕਾਂ ਦੀ ਮੌਤ

ਤੜਕਸਾਰ ਹੋਏ ਸੜਕ ਹਾਦਸੇ ਨੂੰ ਦੇਖਣ ਲਈ ਰੁਕੇ ਲੋਕਾਂ ‘ਤੇ ਚੜ੍ਹਾ ਦਿੱਤੀ ਜੈਗੁਆਰ, 10 ਲੋਕਾਂ ਦੀ ਮੌਤ

ਵੀਓਪੀ ਬਿਊਰੋ- ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਵੀਰਵਾਰ ਤੜਕੇ ਕਈ ਲੋਕਾਂ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਕੁਚਲ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ। ਜਦਕਿ ਕਈ ਲੋਕ ਜ਼ਖਮੀ ਹੋਏ ਹਨ। ਪੁਲਿਸ ਅਤੇ ਐਂਬੂਲੈਂਸ ਨੇ ਮੌਕੇ ‘ਤੇ ਪਹੁੰਚ ਕੇ ਚਾਰਜ ਸੰਭਾਲ ਲਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਅਹਿਮਦਾਬਾਦ ਦੇ ਐਸਜੀ ਹਾਈਵੇਅ ‘ਤੇ ਇਸਕਾਨ ਪੁਲ ‘ਤੇ ਇੱਕ ਟਰੱਕ ਨੇ ਥਾਰ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਕਾਰਨ ਮੌਕੇ ’ਤੇ ਭੀੜ ਲੱਗ ਗਈ।

ਇਸ ਦੌਰਾਨ ਪਿੱਛੇ ਤੋਂ ਇੱਕ ਤੇਜ਼ ਰਫ਼ਤਾਰ ਜੈਗੁਆਰ ਕਾਰ ਆ ਰਹੀ ਸੀ। ਲਾਪਰਵਾਹੀ ਕਾਰਨ ਕਾਰ ਨੇ ਉਥੇ ਖੜ੍ਹੇ ਲੋਕਾਂ ਨੂੰ ਕੁਚਲ ਦਿੱਤਾ। ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਸੂਚੀ ਵਿੱਚ ਇੱਕ ਪੁਲਿਸ ਕਾਂਸਟੇਬਲ ਅਤੇ ਇੱਕ ਹੋਮ ਗਾਰਡ ਜਵਾਨ ਵੀ ਸ਼ਾਮਲ ਹੈ। ਉੱਥੇ ਕਰੀਬ 10 ਲੋਕ ਜ਼ਖਮੀ ਹਨ।

error: Content is protected !!