ਮੁੱਖ ਮੰਤਰੀ ਮਾਨ ਨੇ 12,500 ਅਧਿਆਪਕ ਕੀਤੇ ਪੱਕੇ, ਕਿਹਾ- ਘਬਰਾਓ ਨਾ ਹੁਣ ਤਨਖਾਹ ਵੀ ਖੁੱਲ੍ਹੀ ਮਿਲੂ

ਮੁੱਖ ਮੰਤਰੀ ਮਾਨ ਨੇ 12,500 ਅਧਿਆਪਕ ਕੀਤੇ ਪੱਕੇ, ਕਿਹਾ- ਘਬਰਾਓ ਨਾ ਹੁਣ ਤਨਖਾਹ ਵੀ ਖੁੱਲ੍ਹੀ ਮਿਲੂ

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਵਿੱਚ ਕਰੀਬ 10 ਸਾਲਾਂ ਤੋਂ ਨੌਕਰੀ ਵਿੱਚ ਪੱਕੇ ਹੋਣ ਲਈ ਸੰਘਰਸ਼ ਕਰ ਰਹੇ 12,500 ਕੱਚੇ ਅਧਿਆਪਕਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਗਏ। ਇਸ ਦੇ ਨਾਲ ਹੀ ਹੁਣ ਉਨ੍ਹਾਂ ਨੂੰ 22,500 ਰੁਪਏ ਪ੍ਰਤੀ ਮਹੀਨਾ ਤਨਖਾਹ ਵੀ ਮਿਲੇਗੀ। ਸਰਕਾਰ ਉਨ੍ਹਾਂ ਦੀ ਤਰੱਕੀ ਲਈ ਨੀਤੀ ਵੀ ਬਣਾਏਗੀ। ਨਿਯੁਕਤੀ ਪੱਤਰ ਵੰਡਣ ਦਾ ਮੁੱਖ ਪ੍ਰੋਗਰਾਮ ਸੈਕਟਰ-18 ਸਥਿਤ ਟੈਗੋਰ ਥੀਏਟਰ ਵਿਖੇ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮੁੱਖ ਮਹਿਮਾਨ ਵਜੋਂ ਭਗਵੰਤ ਸਿੰਘ ਮਾਨ ਸ਼ਾਮਲ ਹੋਏ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਦਿਨ ਇਤਿਹਾਸਕ ਹੈ। ਸਰਕਾਰ ਆਪਣੀ ਇੱਕ ਹੋਰ ਗਰੰਟੀ ਪੂਰੀ ਕਰੇਗੀ। ਰੈਗੂਲਰ ਕੀਤੇ ਅਧਿਆਪਕਾਂ ਵਿੱਚ ਸਿੱਖਿਆ ਪ੍ਰਦਾਤਾ, IEEGS, STR, AIE, ਅਤੇ ਵਿਸ਼ੇਸ਼ ਸੰਮਲਿਤ ਅਧਿਆਪਕ ਸ਼ਾਮਲ ਸਨ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਮੁੱਖ ਸਮਾਗਮ ਚੰਡੀਗੜ੍ਹ ਵਿਖੇ ਸੀ। ਇਸ ਮੌਕੇ ਸੂਬੇ ਭਰ ਦੇ ਸਕੂਲਾਂ ਵਿੱਚ ਸਮਾਗਮ ਵੀ ਕਰਵਾਏ ਗਏ। ਅਧਿਆਪਕਾਂ ਵੱਲੋਂ ਦਹਾਕਿਆਂ ਤੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਨ ਲਈ ਹਰੇਕ ਸਕੂਲ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾਏ ਗਏ, ਜਿਨ੍ਹਾਂ ਵਿੱਚ ਪ੍ਰਿੰਸੀਪਲ, ਸਕੂਲ ਕਮੇਟੀਆਂ ਦੇ ਮੈਂਬਰ, ਪੰਚਾਇਤਾਂ ਅਤੇ ਸ਼ਹਿਰੀ ਸੰਸਥਾਵਾਂ ਦੇ ਨੁਮਾਇੰਦਿਆਂ, ਸਿੱਖਿਆ ਅਧਿਕਾਰੀਆਂ ਅਤੇ ਵਿਧਾਇਕਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਪੱਕੇ ਹੋਣ ਵਾਲੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ

error: Content is protected !!