ਕੈਨੇਡਾ ‘ਚ ਵੱਧ ਰਹੇ ਦਿਨ ਬ ਦਿਨ ਅਪਰਾਧ ‘ਤੇ Om Visa ਦੇ ਸਾਹਿਲ ਭਾਟੀਆ ਨੇ ਪ੍ਰਗਟਾਈ ਚਿੰਤਾ, ਆਖੀ ਵੱਡੀ ਗੱਲ

ਕੈਨੇਡਾ ‘ਚ ਵੱਧ ਰਹੇ ਦਿਨ ਬ ਦਿਨ ਅਪਰਾਧ ‘ਤੇ Om Visa ਦੇ ਸਾਹਿਲ ਭਾਟੀਆ ਨੇ ਪ੍ਰਗਟਾਈ ਚਿੰਤਾ, ਆਖੀ ਵੱਡੀ ਗੱਲ

 

ਵੀਓਪੀ ਬਿਊਰੋ -ਵਿਦੇਸ਼ਾਂ ਵਿੱਚ ਅਪਰਾਧ ਦਾ ਗ੍ਰਾਫ ਦਿਨ ਬ ਦਿਨ ਵੱਧ ਰਿਹਾ ਹੈ। ਇਸੇ ਨੂੰ ਲੈ ਕੇ ਇਕ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਕੈਨੇਡਾ ਵਿੱਚ ਵੀ ਅਪਰਾਧ ਦਰ ਕਾਫੀ ਵੱਧ ਗਈ ਹੈ। ਇਸੇ ਸਾਰੇ ਮਾਮਲੇ ਨੂੰ ਲੈ ਕੇ ਜਲੰਧਰ ਦੀ ਓਮ ਵੀਜ਼ਾ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਸਾਹਿਲ ਭਾਟੀਆ ਨੇ ਜਿੱਥੇ ਕੈਨੇਡਾ ਦੀ ਧਰਤੀ ‘ਤੇ ਵੱਧ ਰਹੇ ਅਪਰਾਧਾਂ ‘ਤੇ ਚਿੰਤਾ ਪ੍ਰਗਟਾਈ ਹੈ, ਉੱਥੇ ਹੀ ਉਨ੍ਹਾਂ ਨੇ ਹੈਰਾਨੀਜਨਕ ਅੰਕੜੇ ਵੀ ਸਾਹਮਣੇ ਰੱਖੇ ਹਨ। ਕੈਨੇਡਾ ‘ਚ 2022 ‘ਚ 874 ਕਤਲ ਹੋਏ ਹਨ, ਜੋ ਪਿਛਲੇ ਸਾਲ ਨਾਲੋਂ ਕਰੀਬ 73 ਵੱਧ ਹਨ। ਸਾਹਿਲ ਭਾਟੀਆ ਨੇ ਕੈਨੇਡਾ ਜਾਣ ਵਾਲੇ ਬੱਚਿਆਂ ਨੂੰ ਕੈਨੇਡਾ ਵਿੱਚ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

ਕੈਨੇਡਾ ਵਿਚ ਜ਼ੁਰਮ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਹਿੰਸਕ ਵਾਰਦਾਤਾਂ ਦੀ ਗਿਣਤੀ ਪਿਛਲੇ 15 ਸਾਲ ਦੇ ਸਿਖਰ ‘ਤੇ ਪੁੱਜ ਗਈ ਹੈ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਮੁਤਾਬਕ 2022 ਵਿਚ 874 ਕਤਲ ਹੋਏ ਅਤੇ ਇਹ ਅੰਕੜਾ 2021 ਵਿਚ ਹੋਏ ਕਤਲਾਂ ਤੋਂ 73 ਵੱਧ ਬਣਦਾ ਹੈ। ਸਟੈਟਿਸਟਿਕਸ ਕੈਨੇਡਾ ਦੇ ਵਿਸ਼ਲੇਸ਼ਕ ‘ਚ ਸਾਹਮਣੇ ਆਇਆ ਹੈ ਕਿ ਅਪਰਾਧਕ ਘਟਨਾਵਾਂ ਵਧਣ ਦਾ ਰੁਝਾਨ ਦਰਸਾਉਂਦਾ ਹੈ ਕਿ ਅਸੀਂ ਕਰੋਨਾ ਮਹਾਮਾਰੀ ਤੋਂ ਪਹਿਲਾਂ ਵਾਲੇ ਸਮੇਂ ਵਿਚ ਦਾਖਲ ਹੋ ਰਹੇ ਹਨ। ਮਹਾਮਾਰੀ ਦੌਰਾਨ ਲਾਕਡਾਊਨ ਅਤੇ ਹੋਰ ਬੰਦਿਸ਼ਾਂ ਕਾਰਨ ਹਿੰਸਕ ਵਾਰਦਾਤਾਂ ਵਿਚ ਕਮੀ ਆਈ ਅਤੇ ਜ਼ਿਆਦਾਤਰ ਗ਼ੈਰਹਿੰਸਕ ਅਪਰਾਧ ਹੀ ਸਾਹਮਣੇ ਆ ਰਹੇ ਸਨ।

error: Content is protected !!