ਸਫਰ ਦੌਰਾਨ ਔਰਤ ਨੂੰ ਹੋਈ ਘਬਰਾਹਟ ਤਾਂ ਬੱਸ ਦੀ ਖਿੜਕੀ ਵਿੱਚੋਂ ਸਿਰ ਬਾਹਰ ਕੱਢਦੇ ਹੀ ਸਾਹਮਣਿਓ ਆਉਂਦੇ ਟਰੱਕ ਨੇ ਕੁਚਲਿਆ

ਸਫਰ ਦੌਰਾਨ ਔਰਤ ਨੂੰ ਹੋਈ ਘਬਰਾਹਟ ਤਾਂ ਬੱਸ ਦੀ ਖਿੜਕੀ ਵਿੱਚੋਂ ਸਿਰ ਬਾਹਰ ਕੱਢਦੇ ਹੀ ਸਾਹਮਣਿਓ ਆਉਂਦੇ ਟਰੱਕ ਨੇ ਕੁਚਲਿਆ

ਨਵੀਂ ਦਿੱਲੀ (ਵੀਓਪੀ ਬਿਊਰੋ)- ਦਿੱਲੀ ਵਿੱਚ ਇੱਕ 20 ਸਾਲਾ ਔਰਤ ਬੱਸ ਵਿੱਚ ਸਫ਼ਰ ਕਰ ਰਹੀ ਸੀ। ਇਸ ਦੌਰਾਨ ਔਰਤ ਨੂੰ ਉਲਟੀ ਆਉਣ ‘ਤੇ ਉਸ ਨੇ ਖਿੜਕੀ ਤੋਂ ਆਪਣਾ ਸਿਰ ਬਾਹਰ ਕੱਢ ਲਿਆ, ਜਿਸ ਦੌਰਾਨ ਸਾਹਮਣੇ ਤੋਂ ਆ ਰਹੇ ਇਕ ਵਾਹਨ ਨੇ ਉਸ ਦੇ ਸਿਰ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਘਟਨਾ ਬੁੱਧਵਾਰ ਨੂੰ ਦਿੱਲੀ ਦੇ ਅਲੀਪੁਰ ਇਲਾਕੇ ਦੀ ਹੈ।

ਪੁਲਿਸ ਅਨੁਸਾਰ ਨਰੇਲਾ ਦੇ ਐਸਆਰਐਚਸੀ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਹਾਦਸੇ ਤੋਂ ਬਾਅਦ ਇੱਕ ਮਰੀਜ਼ ਨੂੰ ਦਾਖ਼ਲ ਕਰਵਾਇਆ ਗਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਟੀਮ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ ਸੀ, ਜਿੱਥੇ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲੇ ਦੇ ਰਹਿਣ ਵਾਲੇ ਬਬਲੀ ਦੀ ਮੌਤ ਹੋਈ ਸੀ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਬਬਲੀ ਆਪਣੇ ਸਹੁਰੇ ਨਾਲ ਹਰਿਆਣਾ ਰੋਡਵੇਜ਼ ਦੀ ਬੱਸ ਵਿੱਚ ਆਈਐਸਬੀਟੀ ਦਿੱਲੀ ਤੋਂ ਲੁਧਿਆਣਾ ਜਾ ਰਹੀ ਸੀ।

ਜਿਵੇਂ ਹੀ ਬੱਸ ਖਾਨਪੁਰ (ਅਲੀਪੁਰ) ਨੇੜੇ ਪਹੁੰਚੀ। ਬਬਲੀ ਨੂੰ ਮਤਲੀ ਮਹਿਸੂਸ ਹੋਈ ਅਤੇ ਉਹ ਉਲਟੀ ਕਰਨ ਲਈ ਬੱਸ ਦੀ ਖਿੜਕੀ ਤੋਂ ਬਾਹਰ ਝੁਕ ਗਈ। ਇਸੇ ਦੌਰਾਨ ਡਰਾਈਵਰ ਸਾਈਡ ਤੋਂ ਕਿਸੇ ਅਣਪਛਾਤੇ ਵਾਹਨ ਨੇ ਆ ਕੇ ਉਸ ਦਾ ਸਿਰ ਕੁਚਲ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਤੇ ਉਸਦੀ ਮੌਤ ਹੋ ਗਈ।

error: Content is protected !!