Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
August
31
ਦੋਸਤਾਂ ‘ਤੇ ਕਰ’ਤੀ ਅੰਨ੍ਹੇਵਾਹ ਫਾਇਰਿੰਗ… ਇਕ ਦੇ ਸਿਰ ‘ਚ ਗੋਲੀ ਲੱਗਣ ਕਾਰਨ ਮੌਤ, ਦੂਜਾ ਗੰਭੀਰ ਜ਼ਖਮੀ
Crime
Latest News
National
Punjab
ਦੋਸਤਾਂ ‘ਤੇ ਕਰ’ਤੀ ਅੰਨ੍ਹੇਵਾਹ ਫਾਇਰਿੰਗ… ਇਕ ਦੇ ਸਿਰ ‘ਚ ਗੋਲੀ ਲੱਗਣ ਕਾਰਨ ਮੌਤ, ਦੂਜਾ ਗੰਭੀਰ ਜ਼ਖਮੀ
August 31, 2023
Voice of Punjab
ਦੋਸਤਾਂ ‘ਤੇ ਕਰ’ਤੀ ਅੰਨ੍ਹੇਵਾਹ ਫਾਇਰਿੰਗ… ਇਕ ਦੇ ਸਿਰ ‘ਚ ਗੋਲੀ ਲੱਗਣ ਕਾਰਨ ਮੌਤ, ਦੂਜਾ
ਗੰਭੀਰ
ਜ਼ਖਮੀ
ਵੀਓਪੀ ਬਿਊਰੋ – ਨਵਾਂਸ਼ਹਿਰ ਦੀ ਬਲਾਚੌਰ ਤਹਿਸੀਲ ਦੇ ਪਿੰਡ ਗੜ੍ਹੀ ਕਾਨੂੰਗੋ ‘ਚ ਮੰਗਲਵਾਰ ਰਾਤ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਦੋ ਨੌਜਵਾਨਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ‘ਚ ਇਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਜ਼ਖਮੀ ਹੋ ਗਿਆ। ਪੁਲਿਸ ਨੇ ਜ਼ਖ਼ਮੀ ਨੌਜਵਾਨ ਦੇ ਬਿਆਨਾਂ ਦੇ ਆਧਾਰ ’ਤੇ ਅਮਰੀਕਾ ਬੈਠੇ ਵਿਅਕਤੀ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਜ਼ਖਮੀ ਨਰਪਿੰਦਰ ਸਿੰਘ (ਗੜ੍ਹੀ ਕਾਨੂੰਗੋ) ਨੇ ਦੱਸਿਆ ਕਿ ਉਹ ਰਾਤ ਕਰੀਬ 9.30 ਵਜੇ ਆਪਣੇ ਦੋਸਤ ਨਰਿੰਦਰ ਸਿੰਘ ਨਾਲ ਪਿੰਡ ਦੇ ਮੁੱਖ ਬੱਸ ਸਟੈਂਡ ਕੋਲ ਖੜ੍ਹਾ ਸੀ। ਇਸ ਦੌਰਾਨ ਇੱਕ ਮੋਟਰਸਾਈਕਲ ਸਵਾਰ ਦੋ ਵਿਅਕਤੀ ਆਏ ਅਤੇ ਚੱਲਦੇ ਮੋਟਰਸਾਈਕਲ ਤੋਂ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਕ ਗੋਲੀ ਉਸ ਦੇ ਦੋਸਤ ਨਰਿੰਦਰ ਦੇ ਸਿਰ ਵਿਚ ਲੱਗੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਇੱਕ ਗੋਲੀ ਉਸਦੀ ਬਾਂਹ ਵਿੱਚ ਲੱਗੀ। ਇਸ ਤੋਂ ਬਾਅਦ ਹਮਲਾਵਰ ਉਥੋਂ ਫ਼ਰਾਰ ਹੋ ਗਏ।
ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਜ਼ਖਮੀ ਹਾਲਤ ‘ਚ ਗੜ੍ਹੀ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਬੁੱਧਵਾਰ ਬਾਅਦ ਦੁਪਹਿਰ ਮ੍ਰਿਤਕ ਨਰਿੰਦਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 302, 307 ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਨਰਪਿੰਦਰ ਅਨੁਸਾਰ ਉਸ ਦੀ ਕੁਝ ਸਮਾਂ ਪਹਿਲਾਂ ਪਿੰਡ ਸਜਾਵਲਪੁਰ ਵਾਸੀ ਮਨੀ ਨਾਲ ਲੜਾਈ ਹੋਈ ਸੀ, ਜਿਸ ਤੋਂ ਬਾਅਦ ਮਨੀ ਅਮਰੀਕਾ ਚਲਾ ਗਿਆ ਸੀ। ਉਥੋਂ ਉਸ ਨੂੰ ਧਮਕੀਆਂ ਦਿੰਦਾ ਸੀ। ਨਰਪਿੰਦਰ ਅਨੁਸਾਰ ਉਸ ‘ਤੇ ਹਮਲਾ ਮਨੀ ਨੇ ਕਰਵਾਇਆ ਹੈ।
Post navigation
ਸਫਰ ਦੌਰਾਨ ਔਰਤ ਨੂੰ ਹੋਈ ਘਬਰਾਹਟ ਤਾਂ ਬੱਸ ਦੀ ਖਿੜਕੀ ਵਿੱਚੋਂ ਸਿਰ ਬਾਹਰ ਕੱਢਦੇ ਹੀ ਸਾਹਮਣਿਓ ਆਉਂਦੇ ਟਰੱਕ ਨੇ ਕੁਚਲਿਆ
ਹੜਤਾਲ ‘ਤੇ ਅੜੇ ਸਰਕਾਰੀ ਮੁਲਾਜ਼ਮ, CM ਮਾਨ ਨੇ ਕਿਹਾ- ਮਰਜ਼ੀ ਦੇਖ ਲੋ ਫਿਰ, ਪੜ੍ਹੇ-ਲਿਖੇ ਕਈ ਨੌਜਵਾਨ ਕੰਮ ਕਰਨ ਨੂੰ ਤਿਆਰ ਆ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us