ਡਿਊਟੀ ਤੋਂ ਪਰਤਦਿਆਂ ਪੁਲਿਸ ਮੁਲਾਜ਼ਮਾਂ ਦੀ ਤੇਜ਼ ਰਫ਼ਤਾਰ ਕਾਰ ਖੜ੍ਹੇ ਟਰੱਕ ਵਿਚ ਵੱਜੀ, ਦੋ ਸਬ ਇੰਸਪੈਕਟਰਾਂ ਤੇ ਇਕ ਕਾਂਸਟੇਬਲ ਦੀ ਹੋਈ ਮੌਤ

ਡਿਊਟੀ ਤੋਂ ਪਰਤਦਿਆਂ ਪੁਲਿਸ ਮੁਲਾਜ਼ਮਾਂ ਦੀ ਤੇਜ਼ ਰਫ਼ਤਾਰ ਕਾਰ ਖੜ੍ਹੇ ਟਰੱਕ ਵਿਚ ਵੱਜੀ, ਦੋ ਸਬ ਇੰਸਪੈਕਟਰਾਂ ਤੇ ਇਕ ਕਾਂਸਟੇਬਲ ਦੀ ਹੋਈ ਮੌਤ


ਵੀਓਪੀ ਬਿਊਰੋ, ਨੈਸ਼ਨਲ-ਡਿਊਟੀ ਤੋਂ ਪਰਤਦੇ ਪੁਲਿਸ ਮੁਲਾਜ਼ਮਾਂ ਦੀ ਕਾਰ ਖੜ੍ਹੇ ਟਰੱਕ ਵਿਚ ਜਾ ਵੱਜੀ, ਜਿਸ ਕਾਰਨ ਦੋ ਸਬ ਇੰਸਪੈਕਟਰ ਤੇ ਇਕ ਕਾਂਸਟੇਬਲ ਦੀ ਮੌਤ ਹੋ ਗਈ। ਇਹ ਦੁਖਦਾਈ ਖਬਰ ਮੱਧ ਪ੍ਰਦੇਸ਼ ਦੇ ਖਰਗੋਨ ਤੋਂ ਆਈ ਹੈ। ਇੱਥੇ ਰਾਤ ਨੂੰ ਸ਼ਿਵਡੋਲ ਵਿਚ ਚੱਲ ਰਹੇ ਸਮਾਰੋਹ ਤੋਂ ਡਿਊਟੀ ਤੋਂ ਪਰਤ ਰਹੇ ਸਨਾਵੜ ਥਾਣੇ ਦੇ ਪੁਲਿਸ ਮੁਲਾਜ਼ਮਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਸਵੇਰੇ 5 ਵਜੇ ਉਸ ਦੀ ਕਾਰ ਪਿੱਛੇ ਤੋਂ ਖੜ੍ਹੇ ਟਰੱਕ ਨਾਲ ਜਾ ਟਕਰਾਈ।


ਇਕ ਕਾਂਸਟੇਬਲ ਅਤੇ ਇਕ ਸਿਟੀ ਕਾਂਸਟੇਬਲ ਨੂੰ ਗੰਭੀਰ ਹਾਲਤ ਵਿਚ ਇੰਦੌਰ ਰੈਫਰ ਕੀਤਾ ਗਿਆ ਹੈ। ਇਸ ਹਾਦਸੇ ਤੋਂ ਬਾਅਦ ਮੌਕੇ ‘ਤੇ ਹਾਹਾਕਾਰ ਮੱਚ ਗਈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਹ ਹਾਦਸਾ ਇੰਨਾ ਖ਼ਤਰਨਾਕ ਸੀ ਕਿ ਪੁਲਿਸ ਮੁਲਾਜ਼ਮਾਂ ਦੀ ਕਾਰ ਦੇ ਪਰਖੱਚੇ ਉੱਡ ਗਏ। ਇਸ ਸਬੰਧੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

error: Content is protected !!