ਲੁਧਿਆਣਾ ਤੋਂ ਟੈਕਸੀ ਕਰ ਕੇ ਬਠਿੰਡਾ ਪੁੱਜੀ ਕੁੜੀ ਨੇ ਮੰਗੇਤਰ ਨੂੰ ਸਪਾ ਸੈਂਟਰ ਵਿਚ ਕੁੜੀਆਂ ਨਾਲ ਫੜਿਆ, ਫਿਰ ਪੈ ਗਿਆ ਭੜਥੂ, ਪੁੱਜ ਗਈ ਪੁਲਿਸ

ਲੁਧਿਆਣਾ ਤੋਂ ਟੈਕਸੀ ਕਰ ਕੇ ਬਠਿੰਡਾ ਪੁੱਜੀ ਕੁੜੀ ਨੇ ਮੰਗੇਤਰ ਨੂੰ ਸਪਾ ਸੈਂਟਰ ਵਿਚ ਕੁੜੀਆਂ ਨਾਲ ਫੜਿਆ, ਫਿਰ ਪੈ ਗਿਆ ਭੜਥੂ, ਪੁੱਜ ਗਈ ਪੁਲਿਸ


ਵੀਓਪੀ ਬਿਊਰੋ, ਬਠਿੰਡਾ-ਮੰਗੇਤਰ ਦੀਆਂ ਹਰਕਤਾਂ ਉਤੇ ਸ਼ੱਕ ਹੋਇਆ ਤਾਂ ਲੁਧਿਆਣਾ ਤੋਂ ਟੈਕਸੀ ਕਰ ਕੇ ਕੁੜੀ ਬਠਿੰਡਾ ਪਹੁੰਚੀ। ਬਠਿੰਡਾ ਦੇ ਸਪਾ ਸੈਂਟਰ ‘ਚ ਮੰਗੇਤਰ ਨੂੰ ਹੋਰਨਾਂ ਕੁੜੀਆਂ ਨਾਲ ਵੇਖ ਕੇ ਕੁੜੀ ਆਪੇ ਤੋਂ ਬਾਹਰ ਹੋ ਗਈ ਤੇ ਸਪਾ ਸੈਂਟਰ ਵਿਚ ਹੀ ਹੰਗਾਮਾ ਹੋ ਗਿਆ।ਸਪਾ ਸੈਂਟਰ ਦੇ ਆਸ-ਪਾਸ ਰਹਿਣ ਵਾਲੇ ਲੋਕ ਖੁਦ ਵੀ ਦੱਸਣ ਲੱਗੇ ਕਿ ਇਨ੍ਹਾਂ ਸਪਾ ਸੈਂਟਰਾਂ ‘ਚ ਕਿਸ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਹੈ।


ਜਾਣਕਰੀ ਅਨੁਸਾਰ ਲੁਧਿਆਣਾ ਤੋਂ ਟੈਕਸੀ ਕਰ ਕੇ ਪਹੁੰਚੀ ਕੁੜੀ ਨੇ ਸਪਾ ਸੈਂਟਰ ‘ਚ ਜਦੋਂ ਆਪਣੇ ਮੰਗੇਤਰ ਨੂੰ ਲੜਕੀਆਂ ਨਾਲ ਦੇਖਿਆ ਤਾਂ ਉਹ ਆਪੇ ‘ਚੋਂ ਬਾਹਰ ਹੋ ਗਈ। ਗੁੱਸੇ ‘ਚ ਆ ਕੇ ਉਹ ਮੰਗੇਤਰ ਨਾਲ ਝਗੜਾ ਕਰਨ ਲੱਗੀ ਤਾਂ ਉਸ ਦੇ ਮੰਗੇਤਰ ਨੇ ਲੁਧਿਆਣਾ ਤੋਂ ਆਈ ਇਸ ਲੜਕੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਲੜਕੀ ਨੇ ਟੈਕਸੀ ਡਰਾਈਵਰ ਨੂੰ ਫੋਨ ਕਰ ਕੇ ਕਿਹਾ ਕਿ ਉਸ ਦਾ ਮੰਗੇਤਰ ਉਸ ਦੀ ਕੁੱਟਮਾਰ ਕਰ ਰਿਹਾ ਹੈ ਤਾਂ ਇਲਾਕੇ ਦੇ ਲੋਕਾਂ ਨੇ ਪੁਲਿਸ ਦੀ ਮਦਦ ਨਾਲ ਲੜਕੀ ਨੂੰ ਬਚਾਇਆ। ਫਿਲਹਾਲ ਪੁਲਿਸ ਲੁਧਿਆਣਾ ਤੋਂ ਆਈ ਲੜਕੀ ਅਤੇ ਸਪਾ ਸੈਂਟਰ ‘ਚ ਫੜੇ ਗਏ ਲੜਕੇ ਤੋਂ ਪੁੱਛਗਿੱਛ ਕਰ ਰਹੀ ਹੈ।

error: Content is protected !!