ਪੈਰਾਸੀਟਾਮੋਲ ਦੀਆਂ ਗੋਲੀਆਂ ਨੂੰ ਪਾਊਡਰ ਬਣਾ ਕੇ ਚਿੱਟਾ ਦੱਸ ਕੇ ਵੇਚਣ ਲੱਗੇ ਤਸਕਰ, ਬਠਿੰਡਾ ‘ਚ ਇੱਕ ਆਇਆ ਅੜਿੱਕੇ

ਪੈਰਾਸੀਟਾਮੋਲ ਦੀਆਂ ਗੋਲੀਆਂ ਨੂੰ ਪਾਊਡਰ ਬਣਾ ਕੇ ਚਿੱਟਾ ਦੱਸ ਕੇ ਵੇਚਣ ਲੱਗੇ ਤਸਕਰ, ਬਠਿੰਡਾ ‘ਚ ਇੱਕ ਆਇਆ ਅੜਿੱਕੇ

ਬਠਿੰਡਾ (ਵੀਓਪੀ ਬਿਊਰੋ) ਬਠਿੰਡਾ ‘ਚ ਚਿੱਟਾ (ਨਸ਼ਾ) ਤਸਕਰਾਂ ਨੇ ਨਵਾਂ ਪੈਂਤੜਾ ਅਪਣਾਇਆ ਹੈ। ਸਮੱਗਲਰਾਂ ਨੇ ਪੈਰਾਸੀਟਾਮੋਲ ਗੋਲੀਆਂ ਪੀਸ ਕੇ ਚਿੱਟਾ ਬਣਾ ਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ। ਅਜਿਹਾ ਹੀ ਇੱਕ ਮਾਮਲਾ ਬੀੜ ਤਾਲਾਬ ਬਸਤੀ ਨੰਬਰ 2 ਵਿੱਚ ਬੁੱਧਵਾਰ ਰਾਤ ਨੂੰ ਸਾਹਮਣੇ ਆਇਆ। ਪੁਲਿਸ ਨੇ ਇੱਕ ਤਸਕਰ ਪ੍ਰਦੀਪ ਸਿੰਘ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਗੱਲ ਦੀ ਪੁਸ਼ਟੀ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਕੀਤੀ ਹੈ।


ਬੀੜ ਤਾਲਾਬ ਟਾਊਨਸ਼ਿਪ ਨੰਬਰ ਦੋ ਦੇ ਵਸਨੀਕ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟਾਊਨਸ਼ਿਪ ਵਿੱਚ ਵੱਡੇ ਪੱਧਰ ’ਤੇ ਚਿੱਟਾ ਵੇਚਿਆ ਜਾ ਰਿਹਾ ਹੈ। ਜਦੋਂ ਤੋਂ ਨਸ਼ਾ ਵਿਰੋਧੀ ਕਮੇਟੀ ਬਣੀ ਹੈ, ਉਦੋਂ ਤੋਂ ਹੀ ਚਿੱਟਾ ਵੇਚਣਾ ਬੰਦ ਹੋ ਗਿਆ ਹੈ। ਹੁਣ ਨਵੀਂ ਚਾਲ ਅਪਣਾਉਂਦੇ ਹੋਏ ਤਸਕਰਾਂ ਨੇ ਪੈਰਾਸੀਟਾਮੋਲ ਦੀਆਂ ਗੋਲੀਆਂ ਪੀਸ ਕੇ ਪਾਊਡਰ ਚਿੱਟਾ ਬਣਾ ਕੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਉਸ ਨੇ ਪਹਿਲਾਂ ਤਸਕਰ ਪ੍ਰਦੀਪ ਸਿੰਘ ਦੀ ਵੀਡੀਓ ਬਣਾਈ। ਉਸ ਤੋਂ ਬਾਅਦ ਕਮੇਟੀ ਮੈਂਬਰਾਂ ਅਤੇ ਨਗਰ ਨਿਵਾਸੀਆਂ ਦੇ ਸਾਹਮਣੇ ਉਸ ਕੋਲੋਂ ਇਕ ਕਾਲੇ ਰੰਗ ਦਾ ਬੈਗ,ਜਿਸ ਵਿਚ ਗੋਲੀਆਂ ਦਾ ਪਾਊਡਰ ਸੀ, ਬਰਾਮਦ ਹੋਇਆ।


ਵਿਜੇ ਨੇ ਦੱਸਿਆ ਕਿ ਸਦਰ ਥਾਣਾ ਪੁਲਿਸ ਨੇ ਪ੍ਰਦੀਪ ਸਿੰਘ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਐਸਐਸਪੀ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾ ਹੈ ਕਿ ਮੁਲਜ਼ਮ ਪ੍ਰਦੀਪ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਗੋਲੀਆਂ ਦਾ ਪਾਊਡਰ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿੱਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

error: Content is protected !!