ਹਾਲੇ ਉਤਰ ਰਿਹਾ ਸੀ 5 ਸਾਲਾ ਬੱਚਾ, ਡਰਾਈਵਰ ਨੇ ਚਲਾ ਦਿੱਤੀ ਬੱਸ, ਡਿੱਗ ਕੇ ਸਕੂਲ ਬੱਸ ਦੇ ਟਾਇਰਾਂ ਹੇਠ ਆਉਣ ਕਾਰਨ ਹੋਈ ਮੌਤ

ਹਾਲੇ ਉਤਰ ਰਿਹਾ ਸੀ 5 ਸਾਲਾ ਬੱਚਾ, ਡਰਾਈਵਰ ਨੇ ਚਲਾ ਦਿੱਤੀ ਬੱਸ, ਡਿੱਗ ਕੇ ਸਕੂਲ ਬੱਸ ਦੇ ਟਾਇਰਾਂ ਹੇਠ ਆਉਣ ਕਾਰਨ ਹੋਈ ਮੌਤ


ਵੀਓਪੀ ਬਿਊਰੋ, ਸ੍ਰੀ ਹਰਗੋਬਿੰਦਪੁਰ : ਸ਼ੁੱਕਰਵਾਰ ਨੂੰ ਸਕੂਲ ਬੱਸ ਹੇਠਾਂ ਆਉਣ ਕਾਰਨ ਪਿੰਡ ਚੀਮਾ ਖੁੱਡੀ ਦੇ ਇਕ 5 ਸਾਲਾ ਬੱਚੇ ਦੀ ਮੌਤ ਹੋ ਗਈ। ਪੁਲਿਸ ਵੱਲੋਂ ਬੱਸ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਪਿਤਾ ਨੇ ਬੱਸ ਚਾਲਕ ‘ਤੇ ਗੰਭੀਰ ਦੋਸ਼ ਲਾਏ । ਉਸ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਉਸ ਦੇ ਬੱਚੇ ਦੀ ਮੌਤ ਹੋਈ ਹੈ, ਇਸ ਲਈ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।


ਘਟਨਾ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮ੍ਰਿਤਕ ਬੱਚੇ ਦੇ ਪਿਤਾ ਦਵਿੰਦਰ ਸਿੰਘ ਵਾਸੀ ਪਿੰਡ ਚੀਮਾ ਖੁੱਡੀ ਨੇ ਦੱਸਿਆ ਕਿ ਉਸ ਦਾ 5 ਸਾਲਾ ਪੁੱਤਰ ਹਰਕੀਰਤ ਸਿੰਘ ਨਰਸਰੀ ਜਮਾਤ ਵਿਚ ਅਤੇ 10 ਸਾਲਾ ਪੁੱਤਰੀ ਸਹਿਜਪ੍ਰੀਤ ਕੌਰ ਘੁਮਾਣ ਦੇ ਇਕ ਨਿੱਜੀ ਸਕੂਲ ਵਿਚ ਚੌਥੀ ਜਮਾਤ ਵਿਚ ਪੜ੍ਹਦੀ ਹੈ। ਸ਼ੁੱਕਰਵਾਰ ਨੂੰ ਛੁੱਟੀ ਤੋਂ ਬਾਅਦ ਜਦੋਂ ਸਕੂਲ ਬੱਸ ਦੋਵੇਂ ਬੱਚਿਆਂ ਨੂੰ ਛੱਡਣ ਆਈ ਤਾਂ ਉਹ ਬੱਸ ਤੋਂ ਉਤਰ ਰਹੇ ਸਨ। ਅਜੇ ਉਸ ਦੀ ਧੀ ਬੱਸ ਤੋਂ ਉਤਰੀ ਸੀ ਤੇ ਪੁੱਤਰ ਹਰਕੀਰਤ ਸਿੰਘ ਬੱਸ ਤੋਂ ਉਤਰ ਹੀ ਰਿਹਾ ਸੀ ਕਿ ਡਰਾਈਵਰ ਨੇ ਉਸੇ ਵੇਲੇ ਬੱਸ ਤੋਰ ਲਈ।

ਇਸ ਕਾਰਨ ਸਹਿਜਪ੍ਰੀਤ ਹੇਠਾਂ ਡਿੱਗ ਗਿਆ ਤੇ ਬੱਸ ਦੀ ਲਪੇਟ ਵਿਚ ਆ ਗਿਆ। ਦਵਿੰਦਰ ਸਿੰਘ ਨੇ ਕਿਹਾ ਕਿ ਡਰਾਈਵਰ ਬੱਸ ਰੋਕਣ ਦੀ ਬਜਾਏ ਭਜਾ ਕੇ ਲੈ ਗਿਆ। ਉਸ ਨੇ ਸਕੂਲ ਪ੍ਰਬੰਧਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਐੱਸ.ਐੱਚ.ਓ. ਬਲਜੀਤ ਕੌਰ ਨੇ ਦੱਸਿਆ ਕਿ ਮੌਕੇ ਦਾ ਜਾਇਜ਼ਾ ਲੈ ਕੇ ਬੱਸ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਡਰਾਈਵਰ ਅਜੇ ਫਰਾਰ ਹੈ।

error: Content is protected !!