‘ਨਸ਼ੇ ਦੀ ਹਾਲਤ ਵਿਚ ਕੁੜੀ ਨੂੰ ਛੇੜ ਰਿਹਾ ਸੀ’ , ਇਹ ਦੋਸ਼ ਲਾ ਕੇ ਨੌਜਵਾਨ ਦੇ ਸਿਰ ਵਿਚ ਮਾਰੀਆਂ ਡਾਂਗਾਂ, ਮੌਤ

‘ਨਸ਼ੇ ਦੀ ਹਾਲਤ ਵਿਚ ਕੁੜੀ ਨੂੰ ਛੇੜ ਰਿਹਾ ਸੀ’ , ਇਹ ਦੋਸ਼ ਲਾ ਕੇ ਨੌਜਵਾਨ ਦੇ ਸਿਰ ਵਿਚ ਮਾਰੀਆਂ ਡਾਂਗਾਂ, ਮੌਤ

ਜਾਣਕਾਰੀ ਦਿੰਦੀ ਹੋਈ ਇਲਾਕਾ ਵਾਸੀ ਔਰਤ।
ਵੀਓਪੀ ਬਿਊਰੋ, ਲੁਧਿਆਣਾ : ਘਰੋਂ ਜਨਮ ਅਸ਼ਟਮੀ ਦਾ ਪ੍ਰੋਗਰਾਮ ਦੇਖਣ ਨਿਕਲੇ ਇਕ ਨੌਜਵਾਨ ਨੂੰ ਦੋ ਨੌਜਵਾਨਾਂ ਨੇ ਇਹ ਕਹਿ ਕੇ ਬੁਰੀ ਤਰ੍ਹਾਂ ਕੁੱਟਿਆ ਕਿ ਉਹ ਨਸ਼ੇ ਦੀ ਹਾਲਤ ਵਿਚ ਕੁੜੀ ਨੂੰ ਛੇੜ ਰਿਹਾ ਸੀ। ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਾਰੇ ਜਾਣ ਵਾਲੇ ਨੌਜਵਾਨ ਦੀ ਪਛਾਣ ਅਨੁਰਾਗ ਪਾਂਡੇ (23) ਵਜੋਂ ਹੋਈ ਹੈ, ਜੋ ਕਿ ਮੂਲ ਰੂਪ ‘ਚ ਯੂ. ਪੀ. ਦਾ ਰਹਿਣ ਵਾਲਾ ਸੀ ਅਤੇ ਹਾਲ ਨਿਵਾਸੀ ਨਿਊ ਆਜ਼ਾਦ ਨਗਰ ਰਹਿ ਰਿਹਾ ਸੀ। ਲੋਕਾਂ ਨੇ ਸੂਚਨਾ ਪੁਲਿਸ ਨੂੰ ਦਿੱਤੀ। ਇਸ ਮਾਮਲੇ ਸਬੰਧੀ ਥਾਣਾ ਡਾਬਾ ਦੀ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਲਾਸ਼ ਕਬਜ਼ੇ ‘ਚ ਲੈ ਲਈ।


ਜਾਣਕਾਰੀ ਅਨੁਸਾਰ ਅਨੁਰਾਗ ਪਾਂਡੇ ਕਰੀਬ 4 ਮਹੀਨੇ ਪਹਿਲਾਂ ਲੁਧਿਆਣਾ ਆਇਆ ਸੀ, ਜੋ ਕਿ ਢੰਡਾਰੀ ਕਲਾਂ ਇਲਾਕੇ ‘ਚ ਇਕ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਸੀ। ਵੀਰਵਾਰ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਸੀ ਤਾਂ ਉਹ ਵੀਰਵਾਰ ਦੀ ਦੇਰ ਰਾਤ ਨੂੰ ਡਾਬਾ ਰੋਡ ਸਥਿਤ ਨਿਊ ਆਜ਼ਾਦ ਨਗਰ ਇਲਾਕੇ ‘ਚ ਚਲਾ ਗਿਆ। ਪਤਾ ਲੱਗਾ ਕਿ ਰਾਤ ਨੂੰ ਉਹ ਨਸ਼ੇ ਦੀ ਹਾਲਤ ‘ਚ ਸੀ। ਇਸ ਦੌਰਾਨ ਜਨਮ ਅਸ਼ਟਮੀ ਸਮਾਰੋਹ ਤੋਂ ਕੁੱਝ ਹੀ ਦੂਰੀ ’ਤੇ 2 ਨੌਜਵਾਨ ਉਸ ਦੇ ਨਾਲ ਕੁੱਟਮਾਰ ਕਰ ਰਹੇ ਸੀ। ਇਲਾਕੇ ‘ਚ ਰਹਿਣ ਵਾਲੀ ਇਕ ਔਰਤ ਵਿੱਦਿਆ ਨੇ ਨੌਜਵਾਨਾਂ ਤੋਂ ਕੁੱਟਣ ਦਾ ਕਾਰਨ ਪੁੱਛਿਆ ਤਾਂ ਨੌਜਵਾਨਾਂ ਨੇ ਕਿਹਾ ਕਿ ਉਹ ਸ਼ਰਾਬ ਦੇ ਨਸ਼ੇ ‘ਚ ਕੁੜੀ ਨੂੰ ਛੇੜ ਰਿਹਾ ਸੀ।


ਔਰਤ ਨੇ ਨੌਜਵਾਨਾਂ ਨੂੰ ਹਟਾ ਦਿੱਤਾ। ਜਾਂਦੇ ਹੋਏ ਉਹ ਉਸ ਦੇ ਸਿਰ ’ਤੇ ਡਾਂਗਾਂ ਨਾਲ ਵਾਰ ਕਰ ਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਉੱਥੇ ਘਟਨਾ ਸਥਾਨ ‘ਤੇ ਪਏ ਅਨੁਰਾਗ ਨੂੰ ਇਲਾਕੇ ਦੇ ਲੋਕਾਂ ਨੇ ਹੀ ਸਿਵਲ ਹਸਪਤਾਲ ਪਹੁੰਚਾਇਆ। ਇਲਾਕੇ ‘ਚ ਨੌਜਵਾਨ ਨੇ ਦੱਸਿਆ ਕਿ ਜਦ ਅਨੁਰਾਗ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਉਸ ਨੇ ਨਸ਼ੇ ਦੀ ਹਾਲਤ ‘ਚ ਕਾਫੀ ਹੰਗਾਮਾ ਕੀਤਾ। ਉਸ ਨੇ ਡਾਕਟਰਾਂ ਨੂੰ ਇੰਜੈਕਸ਼ਨ ਤੱਕ ਨਹੀਂ ਲਗਾਉਣ ਦਿੱਤਾ। ਕਿਸੇ ਤਰ੍ਹਾਂ ਨਾਲ ਡਾਕਟਰਾਂ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਧਰ ਡੀ. ਸੀ. ਪੀ ਜਸਕਿਰਨਜੀਤ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ ਤਾਂ ਜੋ ਮੁਲਜ਼ਮਾਂ ਦੀ ਪਛਾਣ ਹੋ ਸਕੇ। ਮ੍ਰਿਤਕ ਦਾ ਪਰਿਵਾਰ ਯੂ. ਪੀ. ‘ਚ ਰਹਿੰਦਾ ਹੈ। ਉਨ੍ਹਾਂ ਨੂੰ ਸੂਚਨਾ ਭੇਜ ਦਿੱਤੀ ਗਈ ਹੈ। ਪਰਿਵਾਰ ਦੇ ਆਉਣ ਦੇ ਬਾਅਦ ਹੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਿਸ ਨੇ ਮ੍ਰਿਤਕ ਦੇ ਚਾਚਾ ਜੈਪਾਲ ਪਾਂਡੇ ਦੀ ਸ਼ਿਕਾਇਤ ’ਤੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।

error: Content is protected !!