ਮੋਰੱਕੋ ਵਿਚ 6.8 ਤੀਬਰਤਾ ਵਾਲੇ ਸ਼ਕਤੀਸ਼ਾਲੀ ਭੂਚਾਲ ਨੇ ਮਚਾਈ ਤਬਾਹੀ, ਇਮਾਰਤਾਂ ਢਹੀਆਂ, 296 ਲੋਕਾਂ ਦੀ ਹੋਈ ਮੌਤ

ਮੋਰੱਕੋ ਵਿਚ 6.8 ਤੀਬਰਤਾ ਵਾਲੇ ਸ਼ਕਤੀਸ਼ਾਲੀ ਭੂਚਾਲ ਨੇ ਮਚਾਈ ਤਬਾਹੀ, ਇਮਾਰਤਾਂ ਢਹੀਆਂ, 296 ਲੋਕਾਂ ਦੀ ਹੋਈ ਮੌਤ


ਵੀਓਪੀ ਬਿਊਰੋ, ਮੋਰੱਕੋ : ਮੋਰੱਕੋ ਵਿਚ ਸ਼ੁੱਕਰਵਾਰ ਰਾਤ ਨੂੰ 6.8 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ। ਇਸ ਕਾਰਨ ਭਿਆਨਕ ਤਬਾਹੀ ਹੋਈ। ਘੱਟੋ-ਘੱਟ 296 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀਆਂ ਅਨੁਸਾਰ ਭੂਚਾਲ ਰਾਤ 11:11 ਵਜੇ ‘ਤੇ ਆਇਆ।


ਭੂਚਾਲ ਦੇ ਝਟਕੇ ਮੋਰੱਕੋ ਦੇ ਤੱਟੀ ਸ਼ਹਿਰਾਂ ਰਬਾਤ, ਕੈਸਾਬਲਾਂਕਾ ਅਤੇ ਐਸਾਓਇਰਾ ਵਿਚ ਵੀ ਮਹਿਸੂਸ ਕੀਤੇ ਗਏ। ਜਦਕਿ ਇਸ ਦਾ ਕੇਂਦਰ ਮਾਰਾਕੇਸ਼ ਤੋਂ 71 ਕਿਲੋਮੀਟਰ ਦੱਖਣ-ਪੱਛਮ ਵਿਚ 18.5 ਕਿਲੋਮੀਟਰ ਜ਼ਮੀਨ ਦੀ ਡੂੰਘਾਈ ਵਿਚ ਸੀ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਗਏ ਵੀਡੀਓਜ਼ ਵਿਚ ਢਹਿ-ਢੇਰੀ ਇਮਾਰਤਾਂ, ਤੰਗ ਗਲੀਆਂ ਵਿਚ ਖਿੱਲਰੇ ਮਲਬੇ ਦੇ ਢੇਰ ਅਤੇ ਚਾਰੇ ਪਾਸੇ ਤਬਾਹੀ ਦਾ ਦ੍ਰਿਸ਼ ਦਿਖਾਇਆ ਗਿਆ ਹੈ।

ਮਾਰਾਕੇਸ਼ ਤੋਂ 200 ਕਿਲੋਮੀਟਰ ਪੱਛਮ ਵਿਚ ਏਸਾਓਈਰਾ ਦੇ ਇਕ ਨਿਵਾਸੀ ਨੇ ਦੱਸਿਆ, “ਅਸੀਂ ਭੂਚਾਲ ਦੇ ਸਮੇਂ ਚੀਕਾਂ ਸੁਣੀਆਂ।” ਯੂਐਸਜੀਐਸ ਦੇ ਪੇਜਰ ਸਿਸਟਮ, ਜੋ ਭੂਚਾਲ ਦੇ ਪ੍ਰਭਾਵ ਬਾਰੇ ਸ਼ੁਰੂਆਤੀ ਮੁਲਾਂਕਣ ਪ੍ਰਦਾਨ ਕਰਦਾ ਹੈ, ਨੇ ਆਰਥਿਕ ਨੁਕਸਾਨ ਲਈ ਓਰੇਂਜ ਚੇਤਾਵਨੀ ਜਾਰੀ ਕੀਤੀ। ਜਿਸ ਵਿਚ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ। 2004 ਵਿਚ, ਅਲ ਹੋਸੀਮਾ ਵਿਚ ਇੱਕ ਭੂਚਾਲ ਵਿਚ ਘੱਟੋ ਘੱਟ 628 ਲੋਕ ਮਾਰੇ ਗਏ ਅਤੇ 926 ਜ਼ਖਮੀ ਹੋਏ ਸਨ। ਅੰਦਾਜਾ ਲਾਇਆ ਜਾ ਰਿਹਾ ਹੈ ਕਿ ਪਿਛਲੇ 100 ਸਾਲਾਂ ਤੋਂ ਇਹ ਸਭ ਤੋਂ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਸਨ।

error: Content is protected !!