ਹਰ ਗੱਲ ਉਤੇ ਸਰਕਾਰ ਦਾ ਮੂੰਹ ਦੇਖਣ ਦੀ ਲੋੜ ਨਹੀਂ, ਇਕਜੁਟ ਹੋ ਕੇ ਨਸ਼ਿਆਂ ਖ਼ਿਲਾਫ਼ ਲੜਨਾ ਪਵੇਗਾ, ਤਾਂ ਹੀ ਪੰਜਾਬ ਦੇ ਪੁੱਤ ਬਚ ਸਣਗੇ : ਐਮੀ ਵਿਰਕ

ਹਰ ਗੱਲ ਉਤੇ ਸਰਕਾਰ ਦਾ ਮੂੰਹ ਦੇਖਣ ਦੀ ਲੋੜ ਨਹੀਂ, ਇਕਜੁਟ ਹੋ ਕੇ ਨਸ਼ਿਆਂ ਖ਼ਿਲਾਫ਼ ਲੜਨਾ ਪਵੇਗਾ, ਤਾਂ ਹੀ ਪੰਜਾਬ ਦੇ ਪੁੱਤ ਬਚ ਸਣਗੇ : ਐਮੀ ਵਿਰਕ


ਵੀਓਪੀ ਬਿਊਰੋ, ਚੰਡੀਗੜ੍ਹ -‘ਹਰ ਗੱਲ ਨੂੰ ਲੈ ਕੇ ਸਰਕਾਰ ਦਾ ਮੂੰਹ ਦੇਖਣ ਦੀ ਲੋੜ ਨਹੀਂ ਹੁੰਦੀ, ਇਕ ਜੁੱਟ ਹੋ ਕੇ ਸਾਨੂੰ ਸਾਰਿਆਂ ਨੂੰ ਇਸ ਦੇ ਖਿਲਾਫ਼ ਲੜਨਾ ਪਵੇਗਾ ਤਾਂ ਹੀ ਸਾਡੇ ਪੰਜਾਬ ਦੇ ਪੁੱਤ ਬਚ ਸਕਣਗੇ’। ਇਹ ਗੱਲਾਂ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕੀਤੀਆਂ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਿਲਾਫ਼ ਸਾਨੂੰ ਸਭ ਨੂੰ ਆਪ ਹੀ ਇਕਜੁੱਟ ਹੋ ਕੇ ਲੜਨਾ ਪਵੇਗਾ।ਨਸ਼ਾ ਇੱਕ ਵੱਡਾ ਗਠਜੋੜ ਹੋਣ ਦੇ ਬਾਵਜੂਦ ਸਮਾਜ ਦੀ ਏਕਤਾ ਇਸ ਨੂੰ ਤੋੜਨ ਦੀ ਤਾਕਤ ਰੱਖਦੀ ਹੈ।


ਇਸ ਦੇ ਨਾਲ ਹੀ ਉਨ੍ਹਾਂ ਨੇ ਭਾਵੁਕ ਹੁੰਦਿਆਂ ਆਪਣੇ ਦੋਸਤ ਦੀ ਕਹਾਣੀ ਵੀ ਸਾਂਝੀ ਕੀਤੀ ਕਿ ਕਿਵੇਂ ਨਸ਼ੇ ਨੇ ਉਸ ਦੇ ਇਕ ਦੋਸਤ ਦਾ ਕਰੀਅਰ ਖ਼ਰਾਬ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇ ਉਹ ਨਸ਼ਾ ਨਾ ਕਰਦਾ ਤਾਂ ਅੱਜ ਉਹ ਵੱਡਾ ਕ੍ਰਿਕਟਰ ਹੁੰਦਾ। ਅੱਜ ਵੀ ਉਹ ਮੇਰਾ ਦੋਸਤ ਹੈ ਪਰ ਉਸ ਦੇ ਅੱਗੇ ਵਧਣ ਦੇ ਸਾਰੇ ਰਸਤੇ ਬੰਦ ਜਾਪਦੇ ਹਨ। ਅਸਲ ਵਿਚ ਸ਼ਰਾਬੀ ਪੁੱਤਰਾਂ ਦੇ ਪਰਿਵਾਰ ਦੇ ਦਰਦ ਨੂੰ ਅਸੀਂ ਮਹਿਸੂਸ ਨਹੀਂ ਕਰ ਸਕਦੇ ਆਪਣੇ ਪਰਿਵਾਰ ਦਾ ਸਭ ਕੁਝ ਖਰਚਣ ਤੋਂ ਬਾਅਦ ਵੀ ਉਹ ਬੱਚੇ ਨੂੰ ਸਹੀ ਰਸਤੇ ‘ਤੇ ਨਹੀਂ ਲਿਆ ਪਾ ਰਹੇ ਹਨ।

ਕੁਝ ਲੋਕ ਆਪਣੇ ਬੱਚਿਆਂ ਨੂੰ ਮੁੜ ਵਸੇਬਾ ਕੇਂਦਰਾਂ ਵਿਚ ਭੇਜਦੇ ਹਨ ਅਤੇ ਸੋਚਦੇ ਹਨ ਕਿ ਉਹ ਠੀਕ ਹੋ ਜਾਣਗੇ। ਪਰ ਹੁੰਦਾ ਉਲਟ ਹੈ। ਬਹੁਤੇ ਨੌਜਵਾਨ ਹੋਰ ਨਿਰਾਸ਼ ਹੋ ਕੇ ਉੱਥੋਂ ਚਲੇ ਜਾਂਦੇ ਹਨ। ਮੇਰੇ ਹਿਸਾਬ ਨਾਲ ਨਸ਼ਾ ਛੁਡਾਉਣ ਲਈ ਕੇਂਦਰ ਵਿਚ ਭੇਜਣਾ ਸਹੀ ਤਰੀਕਾ ਨਹੀਂ ਹੈ। ਇਸ ਦੇ ਲਈ ਸਮੁੱਚੇ ਵਾਤਾਵਰਨ, ਪਰਿਵਾਰ ਅਤੇ ਸਮਾਜ ਵਿਚ ਸਕਾਰਾਤਮਕਤਾ ਦੀ ਲੋੜ ਹੈ। ਸਹਿਯੋਗ ਦੀ ਲੋੜ ਹੈ।

error: Content is protected !!