Sad News… ਸੜਕ ਕਿਨਾਰੇ ਖੜੀ ਵੈਨ ਨੂੰ ਟਰੱਕ ਨੇ ਮਾਰੀ ਟੱਕਰ, 7 ਲੋਕਾਂ ਦੀ ਮੌਤ

Sad News… ਸੜਕ ਕਿਨਾਰੇ ਖੜੀ ਵੈਨ ਨੂੰ ਟਰੱਕ ਨੇ ਮਾਰੀ ਟੱਕਰ, 7 ਲੋਕਾਂ ਦੀ ਮੌਤ

 

ਚੇਨਈ (ਵੀਓਪੀ ਬਿਊਰੋ): ਤਾਮਿਲਨਾਡੂ ਦੇ ਤਿਰੂਪਥੁਰ ਵਿੱਚ ਸੋਮਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਫੁੱਟਪਾਥ ‘ਤੇ ਬੈਠੇ 7 ਲੋਕਾਂ ਦੀ ਵੈਨ ਦੀ ਲਪੇਟ ‘ਚ ਆਉਣ ਨਾਲ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਵੈਨ ਸੜਕ ਕਿਨਾਰੇ ਖੜ੍ਹੀ ਸੀ ਤਾਂ ਪਿੱਛੇ ਤੋਂ ਇੱਕ ਟਰੱਕ ਨੇ ਇਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਵੈਨ ਫੁੱਟਪਾਥ ‘ਤੇ ਬੈਠੇ ਲੋਕਾਂ ਨੂੰ ਕੁਚਲਦੀ ਹੋਈ ਅੱਗੇ ਜਾ ਵੱਜੀ।

ਪੁਲਿਸ ਮੁਤਾਬਕ ਜਿਸ ਵੈਨ ‘ਚ ਇਹ ਹਾਦਸਾ ਹੋਇਆ, ਉਸ ‘ਚ ਫੁੱਟਪਾਥ ‘ਤੇ ਬੈਠੇ ਲੋਕ ਹੀ ਸਵਾਰ ਸਨ। ਹਾਲਾਂਕਿ ਰਸਤੇ ‘ਚ ਕੁਝ ਦਿੱਕਤ ਆਉਣ ਕਾਰਨ ਉਹ ਸਾਰੇ ਉਸ ਤੋਂ ਹੇਠਾਂ ਉਤਰ ਕੇ ਸੜਕ ਕਿਨਾਰੇ ਬੈਠ ਗਏ।

error: Content is protected !!