

ਆਇਆ ਤਾਂ ਪਰਿਵਾਰ ਉਸ ਦਾ ਪਤਾ ਕਰਨ ਲਈ ਅਖਾੜਾ ਨਹਿਰ ਪੁੱਜਾ। ਨਹਿਰ ’ਤੇ ਮਨਜੀਤ ਦਾ ਮੋਟਰਸਾਈਕਲ ਤੇ ਨਹਿਰ ਕੰਡੇ ਪਈਆਂ ਉਸ ਦੀਆਂ ਚੱਪਲਾਂ ਦੇਖ ਕੇ ਪਰਿਵਾਰ ਪਰੇਸ਼ਾਨ ਹੋ ਗਿਆ। ਕਾਫੀ ਭਾਲ ਕਰਨ ਤੋਂ ਬਾਅਦ ਵੀ ਜਦੋਂ ਨਹਿਰ ਕੰਡੇ ਹੀ ਮਿੱਠੇ ਚੌਲਾਂ ਦਾ ਜਿਸ ਡੋਲੂ ’ਚ ਪ੍ਰਸ਼ਾਦ ਬਣਾ ਕੇ ਲੈ ਗਿਆ ਸੀ, ਉਹ ਵੀ ਉਥੇ ਪਿਆ ਦੇਖ ਪਰਿਵਾਰ ਘਬਰਾ ਗਿਆ ਤੇ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ।