ਟਰੈਵਲ ਏਜੰਟ ਨੇ ਲੱਖਾਂ ਰੁਪਏ ਲੈ ਕੇ ਵਰਕ ਪਰਮਿਟ ਦੀ ਥਾਂ ਦਿੱਤਾ ਟੂਰਿਸਟ ਵੀਜ਼ਾ, ਵਿਦੇਸ਼ੋਂ ਡਿਪੋਰਟ ਹੋਏ ਨੌਜਵਾਨ ਨੇ ਨਿਗਲਿਆ ਜ਼ਹਿਰ, ਮੌਤ

ਟਰੈਵਲ ਏਜੰਟ ਨੇ ਲੱਖਾਂ ਰੁਪਏ ਲੈ ਕੇ ਵਰਕ ਪਰਮਿਟ ਦੀ ਥਾਂ ਦਿੱਤਾ ਟੂਰਿਸਟ ਵੀਜ਼ਾ, ਵਿਦੇਸ਼ੋਂ ਡਿਪੋਰਟ ਹੋਏ ਨੌਜਵਾਨ ਨੇ ਨਿਗਲਿਆ ਜ਼ਹਿਰ, ਮੌਤ


ਵੀਓਪੀ ਬਿਊਰੋ, ਸੰਗਰੂਰ-ਅੰਮ੍ਰਿਤਸਰ ਵਿਚ ਸੰਗਰੂਰ ਦੇ ਪਿੰਡ ਖੋਖਰ ਦੇ ਇਕ ਗਰੀਬ ਪਰਿਵਾਰ ਦੇ ਲੜਕੇ ਦੀ ਵਿਦੇਸ਼ ਤੋਂ ਵਾਪਸ ਪਰਤਦੇ ਸਮੇਂ ਕੋਈ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਮੌਤ ਹੋ ਗਈ। ਪਰਿਵਾਰ ਵੱਲੋਂ ਟਰੈਵਲ ਏਜੰਟ ਉਤੇ ਗੰਭੀਰ ਲਾਏ ਜਾ ਰਹੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਟਰੈਵਲ ਏਜੰਟ ਨੇ ਧੋਖੇ ਨਾਲ ਵਰਕ ਪਰਮਿਟ ਟੂਰਿਸਟ ਵੀਜ਼ਾ ਵਿਚ ਬਦਲ ਦਿੱਤਾ ਸੀ।ਉਸਨੂੰ ਵਿਦੇਸ਼ ਤੋਂ ਡਿਪੋਰਟ ਕੀਤਾ ਗਿਆ ਸੀ, ਜਿਸ ਕਾਰਨ ਉਸ ਨੇ ਧੋਖੇ ਦਾ ਸ਼ਿਕਾਰ ਹੋ ਕੇ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰਣ ਤੋਂ ਬਾਅਦ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਜਾਨ ਦੇ ਦਿੱਤੀ।

ਹੁਣ ਉਸ ਦੀ ਮੌਤ ਦਾ ਇਨਸਾਫ਼ ਦਿਵਾਉਣ ਲਈ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਪੁਲਿਸ ਨੂੰ ਅਪੀਲ ਕਰ ਰਹੇ ਹਨ। ਪੀੜਤ ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਮੁਲਜ਼ਮ ਖਿਲਾਫ ਮਾਮਲਾ ਦਰਜ ਨਹੀਂ ਹੁੰਦਾ ਉਹ ਉਸਦਾ ਸਸਕਾਰ ਨਹੀਂ ਕਰਨਗੇ।
ਮ੍ਰਿਤਕ ਲਖਵਿੰਦਰ ਦੀ ਮਾਤਾ ਨੇ ਦੱਸਿਆ ਕਿ ਉਹ ਬਹੁਤ ਹੀ ਗਰੀਬ ਹਨ। ਉਸ ਦੇ ਪਤੀ ਨੇ ਲੋਕਾਂ ਤੋਂ ਕਰਜ਼ਾ ਲੈ ਕੇ ਲੜਕੇ ਨੂੰ ਮਲੇਸ਼ੀਆ (Malaysia) ਭੇਜਿਆ ਸੀ। ਪਰ ਮੁਲਜ਼ਮ ਟਰੈਵਲ ਏਜੰਟ ਨੇ ਉਨ੍ਹਾਂ ਦੇ ਲੜਕੇ ਨਾਲ ਧੋਖਾ ਕੀਤਾ। ਇਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।

ਦੂਜੇ ਪਾਸੇ ਮ੍ਰਿਤਕ ਲਖਵਿੰਦਰ ਦੋਸਤਾਂ ਦਾ ਕਹਿਣਾ ਹੈ ਕਿ ਲਖਵਿੰਦਰ ਦੇ ਪਿਤਾ ਨੇ ਕਰੀਬ 9 ਲੱਖ ਰੁਪਏ ਖਰਚ ਕਰਕੇ ਉਸਨੂੰ ਮਲੇਸ਼ੀਆ ਭੇਜਿਆ ਸੀ ਪਰ ਟਰੈਵਲ ਏਜੰਟ ਨੇ ਵਰਕ ਪਰਮਿਟ ਦੇਣ ਦਾ ਵਾਅਦਾ ਕੀਤਾ ਪਰ ਦਿੱਤਾ ਟੂਰਿਸਟ ਵੀਜ਼ਾ। ਜਿਸ ਕਾਰਨ ਲਖਵਿੰਦਰ ਨੇ ਖੌਫਨਾਕ ਕਦਮ ਉਠਾ ਲਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!