ਸੜਕ ਪਾਰ ਕਰਦਿਆਂ ਮਾਸੂਮ ਆਇਆ ਵਾਹਨ ਦੀ ਲਪੇਟ ਵਿਚ, ਹੋਈ ਦਰਦਨਾਕ ਮੌਤ

ਸੜਕ ਪਾਰ ਕਰਦਿਆਂ ਮਾਸੂਮ ਆਇਆ ਵਾਹਨ ਦੀ ਲਪੇਟ ਵਿਚ, ਹੋਈ ਦਰਦਨਾਕ ਮੌਤ


ਵੀਓਪੀ ਬਿਊਰੋ, ਜ਼ੀਰਕਪੁਰ : ਸੜਕ ਪਾਰ ਕਰਦਿਆਂ ਮਾਸੂਮ ਬੱਚਾ ਵਾਹਨ ਨਾਲ ਟਕਰਾ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਸਥਾਨਕ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਇਹ ਘਟਨਾ ਜ਼ੀਰਕਪੁਰ-ਅੰਬਾਲਾ ਸੜਕ ’ਤੇ ਸਥਿਤ ਰਕਸ਼ਾ ਬਿਜ਼ਨੈਸ ਸੈਂਟਰ ਦੇ ਸਾਹਮਣੇ ਵਾਪਰੀ।


ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਧੀਰਜ ਉਮਰ 16 ਸਾਲ ਪੁੱਤਰ ਰਾਜ ਕੁਮਾਰ ਵਾਸੀ ਪ੍ਰੀਤ ਕਾਲੋਨੀ, ਜੋ ਕਿ ਮੂਲ ਰੂਪ ਵਿਚ ਨੇਪਾਲ ਦਾ ਰਹਿਣ ਵਾਲਾ ਸੀ ਤੇ ਇਕ ਸਪੈਸ਼ਲ ਬੱਚਾ ਸੀ। ਬੀਤੀ ਸਵੇਰੇ 9 ਵਜੇ ਬੀਕਾਨੇਰ, ਜੋ ਕਿ ਗਲੋਬਲ ਬਿਜ਼ਨੈੱਸ ਪਾਰਕ ਵਿਚ ਸਥਿਤ ਹੈ, ਦੇ ਸਾਹਮਣੇ ਸੜਕ ਪਾਰ ਕਰ ਰਿਹਾ ਸੀ ਕਿ ਅਚਾਨਕ ਇਕ ਹਾਈਡਰਾ ਦੀ ਲਪੇਟ ਵਿਚ ਆ ਗਿਆ।ਗੰਭੀਰ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਲੋਕਾਂ ਨੇ ਸਥਾਨਕ ਹਸਪਤਾਲ ਵਿਚ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਹਾਈਡਰਾ ਨੂੰ ਰਾਮ ਰਾਜ ਵਾਸੀ ਯੂ. ਪੀ. ਹਾਲ ਵਾਸੀ ਪ੍ਰੀਤ ਕਾਲੋਨੀ ਜ਼ੀਰਕਪੁਰ ਚਲਾ ਰਿਹਾ ਸੀ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!