ਜਲੰਧਰ ਦੇ ਪੀਪੀਆਰ ਮਾਲ ਵਿਚ ਪੁੱਜੇ ਕਾਮੇਡੀਅਨ ਜਸਵਿੰਦਰ ਭੱਲਾ ਦਾ ਮੋਬਾਈਲ ਹੋਇਆ ਚੋਰੀ, ਵਾਪਸ ਕਰਨ ਉਤੇ ਇਨਾਮ ਦੇਣ ਦਾ ਕੀਤਾ ਐਲ਼ਾਨ

ਜਲੰਧਰ ਦੇ ਪੀਪੀਆਰ ਮਾਲ ਵਿਚ ਪੁੱਜੇ ਕਾਮੇਡੀਅਨ ਜਸਵਿੰਦਰ ਭੱਲਾ ਦਾ ਮੋਬਾਈਲ ਹੋਇਆ ਚੋਰੀ, ਵਾਪਸ ਕਰਨ ਉਤੇ ਇਨਾਮ ਦੇਣ ਦਾ ਕੀਤਾ ਐਲ਼ਾਨ


ਵੀਓਪੀ ਬਿਊਰੋ, ਜਲੰਧਰ : ਜਲੰਧਰ ਦੇ ਪੀਪੀਆਰ ਮਾਲ ’ਚ ਕਿਸੇ ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ਵਿਚ ਆਏ ਪੰਜਾਬੀ ਫਿਲਮੀ ਕਲਾਕਾਰ ਤੇ ਕਾਮੇਡੀਅਨ ਜਸਵਿੰਦਰ ਭੱਲਾ ਦਾ ਮੋਬਾਈਲ ਚੋਰੀ ਹੋ ਗਿਆ। ਭੱਲਾ ਨੇ ਚੋਰ ਨੂੰ ਮੋਬਾਈਲ ਵਾਪਸ ਕਰਨ ’ਤੇ ਇਨਾਮ ਦੇਣ ਦਾ ਐਲਾਨ ਕੀਤਾ ਹੈ। ਭੱਲਾ ਨੇ ਦੱਸਿਆ ਕਿ ਉਹ ਫਿਲਮ ਦੀ ਪ੍ਰਮੋਸ਼ਨ ਲਈ ਜਲੰਧਰ ਆਏ ਸਨ। ਇਸੇ ਦੌਰਾਨ ਉਥੇ ਲੋਕਾਂ ਦੀ ਕਾਫੀ ਭੀੜ ਸੀ।

ਇਸੇ ਦੌਰਾਨ ਕਿਸੇ ਨੇ ਉਨ੍ਹਾਂ ਦਾ ਫੋਨ ਚੋਰੀ ਕਰ ਲਿਆ। ਉੁਨ੍ਹਾਂ ਕਿਹਾ ਕਿ ਉਹ ਚੋਰ ਦੇ ਇਸ ‘ਹੁਨਰ’ਦੀ ਕਦਰ ਕਰਦੇ ਹਨ ਕਿ ਇੰਨੀ ਸਕਿਉਰਿਟੀ ਤੇ ਲੋਕਾਂ ’ਚ ਉਸ ਨੇ ਮੋਬਾਈਲ ਚੋਰੀ ਕਰ ਲਿਆ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦਾ ‘ਹੁਨਰ’ ਜੇ ਚੰਗੇ ਕੰਮ ਵਿਚ ਆਵੇ ਤਾਂ ਬਿਹਤਰ ਹੋਵੇਗਾ ਪਰ ਚੋਰ ਜੇ ਉਸ ਦਾ ਮੋਬਾਈਲ ਵਾਪਸ ਕਰਦਾ ਹੈ ਤਾਂ ਉਹ ਉਸ ਨੂੰ ਹਰ ਹਾਲ ਵਿਚ ਇਨਾਮ ਦੇਣਗੇ।

ਭੱਲਾ ਨੇ ਕਿਹਾ ਕਿ ਜੋ ਉਨ੍ਹਾਂ ਦਾ ਮੋਬਾਈਲ ਲੈ ਕੇ ਗਿਆ ਹੈ, ਬੇਸ਼ੱਕ ਉਹ ਫੋਨ ਰੱਖ ਲਵੇ ਪਰ ਫੋਨ ਦਾ ਡਾਟਾ ਵਾਪਸ ਕਰ ਦੇਵੇ। ਉਨ੍ਹਾਂ ਦੇ ਫੋਨ ’ਚ ਕਈ ਪੁਰਾਣੀਆਂ ਤਸਵੀਰਾਂ ਤੇ ਜ਼ਰੂਰੀ ਦਸਤਾਵੇਜ਼ ਹਨ।

error: Content is protected !!