ਚੋਰੀ ਦੇ ਦੋਸ਼ ਹੇਠ ਕਾਬੂ ਮੁੰਡੇ ਦੀ ਕੁੱਟਮਾਰ ਕਰ ਗੁਪਤ ਅੰਗ ਵਿਚ ਪਾਇਆ ਪੈਟਰੋਲ, ਵੀਡੀਓ ਕੀਤੀ ਵਾਇਰਲ

ਚੋਰੀ ਦੇ ਦੋਸ਼ ਹੇਠ ਕਾਬੂ ਮੁੰਡੇ ਦੀ ਕੁੱਟਮਾਰ ਕਰ ਗੁਪਤ ਅੰਗ ਵਿਚ ਪਾਇਆ ਪੈਟਰੋਲ, ਵੀਡੀਓ ਕੀਤੀ ਵਾਇਰਲ


ਵੀਓਪੀ ਬਿਊਰੋ, ਜਲੰਧਰ : ਚੋਰੀ ਦਾ ਦੋਸ਼ ਲਾ ਕੇ ਨੌਜਵਾਨ ਦੇ ਗੁਪਤ ਅੰਗ ‘ਚ ਪੈਟਰੋਲ ਪਾ ਕੇ ਉਸ ਦੀ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ ਹੈ।ਇਹ ਘਟਨਾ ਥਾਣਾ ਮਕਸੂਦਾਂ ਅਧੀਨ ਆਉਂਦੇ ਨੂਰਪੁਰ ਤੋਂ ਸ਼ੇਖੇ ਰੋਡ ’ਤੇ ਸਥਿਤ ਸਤਿਗੁਰੂ ਨਗਰ ਭੂਤ ਕਾਲੋਨੀ ਦੀ ਹੈ।


ਵਾਇਰਲ ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਕਾਬੂ ਕੀਤੇ ਗਏ ਨੌਜਵਾਨ ਦੇ ਗੁਪਤ ਅੰਗ ਵਿੱਚ ਪਹਿਲਾਂ ਪੈਟਰੋਲ ਪਾਇਆ ਗਿਆ ਹੈ ਤੇ ਉਸ ਤੋਂ ਬਾਅਦ ਨੇੜੇ ਅੱਗ ਲਗਾਉਣ ਲਈ ਮਾਚਿਸ ਲੱਭਣ ਲਈ ਕਿਹਾ ਜਾ ਰਿਹਾ ਹੈ, ਉੱਥੇ ਮੌਜੂਦ ਵਿਅਕਤੀਆਂ ਵੱਲੋਂ ਅੱਗ ਤਾਂ ਨਹੀਂ ਲਗਾਈ ਗਈ। ਪਰ ਉਸਦੀ ਨਜ਼ਦੀਕ ਉਸਾਰੀ ਅਧੀਨ ਇਮਾਰਤ ਵਿੱਚ ਲਿਜਾ ਕੇ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਉਸ ਕੋਲੋਂ ਬਕਾਇਆ ਜਾ ਰਿਹਾ ਹੈ ਕਿ ਉਹ ਚੋਰੀ ਨਹੀਂ ਕਰੇਗਾ ਅਤੇ ਕੁੱਟਮਾਰ ਦਾ ਸ਼ਿਕਾਰ ਹੋਇਆ ਨੌਜਵਾਨ ਵੀ ਕਹਿ ਰਿਹਾ ਹੈ ਕਿ ਉਹ ਅੱਗੇ ਤੋਂ ਅਜਿਹਾ ਨਹੀਂ ਕਰੇਗਾ।

ਸੂਤਰਾਂ ਮੁਤਾਬਿਕ ਨੌਜਵਾਨ ਜਦ ਇੱਕ ਘਰ ਵਿੱਚ ਚੋਰੀ ਕਰਨ ਵੜਿਆ ਤਾਂ ਉਸ ਨੂੰ ਕੁਝ ਵਿਅਕਤੀਆਂ ਵੱਲੋਂ ਕਾਬੂ ਕਰ ਲਿਆ ਗਿਆ ਤੇ ਉਸ ਦੇ ਗੁਪਤ ਅੰਗ ਵਿੱਚ ਪੈਟਰੋਲ ਪਾਉਣ ਉਪਰੰਤ ਉਸ ਦੀ ਕੁੱਟਮਾਰ ਕਰਨ ਦੌਰਾਨ ਉਸ ਦੀ ਕਿਸੇ ਵਿਅਕਤੀ ਵੱਲੋਂ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ । ਕੁੱਟਮਾਰ ਕਰਨ ਉਪਰੰਤ ਪੀੜਤ ਨੌਜਵਾਨ ਨੂੰ ਓਥੋਂ ਭਜਾ ਦਿੱਤਾ ਗਿਆ। ਇਸ ਘਟਨਾ ਦੀ ਕਿਸੇ ਵਿਅਕਤੀ ਵਲੋਂ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ ਗਈ।

error: Content is protected !!