ਕੁਲੜ੍ਹ ਪੀਜ਼ਾ ਵਾਲਿਆਂ ਦੀ ਵਾਇਰਲ ਵੀਡੀਓ ਨੂੰ ਲੈ ਕੇ ਸਹਿਜ ਦੀ ਭੈਣ ਦਾ ਬਿਆਨ ਆਇਆ ਸਾਹਮਣੇ

ਕੁਲੜ੍ਹ ਪੀਜ਼ਾ ਵਾਲਿਆਂ ਦੀ ਵਾਇਰਲ ਵੀਡੀਓ ਨੂੰ ਲੈ ਕੇ ਸਹਿਜ ਦੀ ਭੈਣ ਦਾ ਬਿਆਨ ਆਇਆ ਸਾਹਮਣੇ


ਵੀਓਪੀ ਬਿਊਰੋ, ਜਲੰਧਰ-ਜਲੰਧਰ ਦੇ ਕੁਲੜ੍ਹ ਪੀਜ਼ਾ ਜੋੜੇ ਦੀ ਪ੍ਰਾਈਵੇਟ ਵੀਡੀਓਜ਼ ਦੇ ਮਾਮਲੇ ਨੂੰ ਲੈ ਕੇ ਨਿੱਤ ਨਵੇਂ ਬਿਆਨ ਸਾਹਮਣੇ ਆ ਰਹੇ ਹਨ। ਸਹਿਜ ਤੋਂ ਬਾਅਦ ਹੁਣ ਉਸ ਦੀ ਭੈਣ ਨੇ ਸਹਿਜ ਦੀ ਦੁਕਾਨ ‘ਤੇ ਕੰਮ ਕਰਨ ਵਾਲੀ ਲੜਕੀ ਤਨੀਸ਼ਾ ਵਰਮਾ ‘ਤੇ ਪੈਸੇ ਨਾ ਦੇਣ ‘ਤੇ ਉਸ ਨੂੰ ਬਲੈਕਮੇਲ ਕਰਨ ਅਤੇ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਦਾ ਦੋਸ਼ ਲਗਾਇਆ ਹੈ।

ਭੈਣ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਤਨੀਸ਼ਾ ਵਰਮਾ ਉਸ ਦੇ ਭਰਾ ਸਹਿਜ ਨਾਲ ਕੰਮ ਕਰਦੀ ਸੀ ਪਰ ਉਹ ਉਥੇ ਨਕਦੀ ਦੀ ਦੁਰਵਰਤੋਂ ਕਰਦੀ ਫੜੀ ਗਈ। ਜਿਸ ‘ਤੇ ਸਹਿਜ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ। ਬਦਲਾ ਲੈਣ ਲਈ ਉਸ ਨੇ ਪਹਿਲਾਂ ਉਸ ਦੇ ਭਰਾ ਅਤੇ ਭਰਜਾਈ ਦੀਆਂ ਅਸ਼ਲੀਲ ਵੀਡੀਓਜ਼ ਬਣਾ ਕੇ ਉਸ ਨੂੰ ਧਮਕਾਇਆ ਅਤੇ ਪੈਸਿਆਂ ਦੀ ਮੰਗ ਕੀਤੀ ਤੇ ਬਾਅਦ ਵਿੱਚ ਆਪਣੇ ਦੋਸਤਾਂ ਨਾਲ ਮਿਲ ਕੇ ਫਰਜ਼ੀ ਆਈਡੀ ਬਣਾ ਕੇ ਵਾਇਰਲ ਕਰ ਦਿੱਤੀ।

ਇਸ ਤੋਂ ਇਲਾਵਾ ਉਸ ਨੇ ਦੋਸ਼ ਲਾਇਆ ਹੈ ਕਿ ਇਹ ਸਾਰਾ ਕੰਮ ਤਨੀਸ਼ਾ ਵਰਮਾ ਨੇ ਇਕੱਲੇ ਨਹੀਂ ਕੀਤਾ ਹੈ ਸਗੋਂ ਉਸ ਨਾਲ ਕੁਝ ਹੋਰ ਲੋਕ ਵੀ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਤਨੀਸ਼ਾ ਦੀ ਇਸ ਤਰ੍ਹਾਂ ਦੀ ਗਤੀਵਿਧੀ ਨਾਲ ਉਨ੍ਹਾਂ ਦੇ ਪਰਿਵਾਰ ਦੇ ਮਾਣ-ਸਨਮਾਨ ਨੂੰ ਠੇਸ ਪੁੱਜੀ ਹੈ। ਜ਼ਿਕਰਯੋਗ ਹੈ ਕਿ ਸਹਿਤ ਤੇ ਉਸ ਦੀ ਪਤਨੀ ਤੋਂ ਇਲਾਵਾ ਸਹਿਜ ਦੀ ਭੈਣ ਨੇ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਸੀ।

error: Content is protected !!