ਮਨਪ੍ਰੀਤ ਬਾਦਲ ਦੀ ਭਾਲ ‘ਚ ਰਾਜਸਥਾਨ ਵਿਖੇ ਫਾਰਮ ਹਾਊਸ ਪਹੁੰਚੀ ਪੁਲਿਸ, ਉੱਥੋ ਵੀ ਮਿਲਿਆ ਗਾਇਬ

ਮਨਪ੍ਰੀਤ ਬਾਦਲ ਦੀ ਭਾਲ ‘ਚ ਰਾਜਸਥਾਨ ਵਿਖੇ ਫਾਰਮ ਹਾਊਸ ਪਹੁੰਚੀ ਪੁਲਿਸ, ਉੱਥੋ ਵੀ ਮਿਲਿਆ ਗਾਇਬ

ਸ਼੍ਰੀ ਗੰਗਾ ਨਗਰ (ਵੀਓਪੀ ਬਿਊਰੋ) ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਤਲਾਸ਼ ‘ਚ ਵਿਜੀਲੈਂਸ ਦੀ ਟੀਮ ਸਾਦੁਲਸ਼ਹਿਰ ਪਹੁੰਚੀ ਅਤੇ ਮਨਪ੍ਰੀਤ ਬਾਦਲ ਦੇ ਫਾਰਮ ਹਾਊਸ ‘ਤੇ ਪੁੱਛਗਿੱਛ ਕੀਤੀ। ਹਾਲਾਂਕਿ ਮਨਪ੍ਰੀਤ ਬਾਦਲ ਉੱਥੇ ਨਹੀਂ ਮਿਲੇ ਜਿਸ ਤੋਂ ਬਾਅਦ ਟੀਮ ਵਾਪਸ ਪਰਤ ਗਈ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੋਇਆ ਹੈ। ਮਨਪ੍ਰੀਤ ਬਾਦਲ ਖਿਲਾਫ ਚਾਰ ਦਿਨ ਪਹਿਲਾਂ ਇੱਕ ਜਾਇਦਾਦ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਪੰਜ ਹੋਰ ਲੋਕ ਵੀ ਸ਼ਾਮਲ ਹਨ।

ਦੱਸ ਦੇਈਏ ਕਿ ਮਨਪ੍ਰੀਤ ਬਾਦਲ ਦਾ ਰਾਜਸਥਾਨ ਦੇ ਸਾਦੂਲਸ਼ਹਿਰ ਦੇ ਪਿੰਡ ਡੁੱਡਾ ਖਿਚੜ ਨੇੜੇ ਇੱਕ ਫਾਰਮ ਹਾਊਸ ਹੈ ਅਤੇ ਉਨ੍ਹਾਂ ਦੀ ਜੱਦੀ ਜ਼ਮੀਨ ਵੀ ਹੈ। ਅਜਿਹੇ ‘ਚ ਬਠਿੰਡਾ ਪੰਜਾਬ ਦੀ ਵਿਜੀਲੈਂਸ ਟੀਮ ਨੇ ਛਾਪੇਮਾਰੀ ਕਰਕੇ ਮਨਪ੍ਰੀਤ ਸਿੰਘ ਬਾਦਲ ਦੀ ਭਾਲ ਕੀਤੀ ਪਰ ਉਹ ਫਾਰਮ ਹਾਊਸ ‘ਤੇ ਨਹੀਂ ਮਿਲਿਆ। ਇਸ ਟੀਮ ਨੇ ਫਾਰਮ ਹਾਊਸ ‘ਤੇ ਮੌਜੂਦ ਲੋਕਾਂ ਤੋਂ ਪੁੱਛ-ਪੜਤਾਲ ਕੀਤੀ ਅਤੇ ਮੁੜ ਉੱਥੋਂ ਚਲੇ ਗਏ।

error: Content is protected !!