ਬੁੱਢੀ ਘੋੜੀ ਲਾਲ ਲਗਾਮ ! ਡੇਟਿੰਗ ਐਪ ਉਤੇ ਕੁੜੀਆਂ ਨਾਲ ਗੱਪਾਂ ਮਾਰਨ ਲੱਗਾ 75 ਸਾਲਾ ਬਜ਼ੁਰਗ, 20 ਲੱਖ ਠੱਗ ਗਈਆਂ

ਬੁੱਢੀ ਘੋੜੀ ਲਾਲ ਲਗਾਮ ! ਡੇਟਿੰਗ ਐਪ ਉਤੇ ਕੁੜੀਆਂ ਨਾਲ ਗੱਪਾਂ ਮਾਰਨ ਲੱਗਾ 75 ਸਾਲਾ ਬਜ਼ੁਰਗ, 20 ਲੱਖ ਠੱਗ ਗਈਆਂ


ਵੀਓਪੀ ਬਿਊਰੋ, ਚੰਡੀਗੜ੍ਹ-ਚੰਡੀਗੜ੍ਹ ਦਾ ਇਕ ਬਜ਼ੁਰਗ ਸੇਵਾਮੁਕਤ ਫੌਜੀ ਨੂੰ ਕੁੜੀਆਂ ਨਾਲ ਗੱਪਾਂ ਮਾਰਨੀਆਂ ਮਹਿੰਗੀਆਂ ਪੈ ਗਈਆਂ ਸੇਵਾਮੁਕਤ ਫੌਜੀ ਨਾਲ ਕੁੜੀਆਂ ਨੇ 20 ਲੱਖ ਰੁਪਏ ਦੀ ਠੱਗੀ ਮਾਰ ਲਈ। ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਹੈ। ਚੰਡੀਗੜ੍ਹ ਪੁਲਿਸ ਦਾ ਸਾਈਬਰ ਸੈੱਲ ਜਾਂਚ ਕਰ ਰਿਹਾ ਹੈ। ਦਰਅਸਲ, ਚੰਡੀਗੜ੍ਹ ਵਿੱਚ ਪਿਛਲੇ ਦੋ ਸਾਲਾਂ ਵਿੱਚ ਸਾਈਬਰ ਧੋਖਾਧੜੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਡੇਟਿੰਗ ਐਪਸ ਦੇ ਕਈ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਇਸ ਵਾਰ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ 75 ਸਾਲਾ ਸੇਵਾਮੁਕਤ ਅਧਿਕਾਰੀ ਨਾਲ ਡੇਟਿੰਗ ਐਪ ਰਾਹੀਂ 20 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ।


ਚੰਡੀਗੜ੍ਹ ਦੇ ਸੈਕਟਰ 48 ਦੇ ਵਸਨੀਕ ਨੇ ਸਾਈਬਰ ਸੈੱਲ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਨਾਲ ਡੇਟਿੰਗ ਐਪ ਰਾਹੀਂ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ। ਸ਼ਿਕਾਇਤ ‘ਚ ਉਸ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਡੇਟਿੰਗ ਐਪਸ ਰਾਹੀਂ ਲੜਕੀਆਂ ਨਾਲ ਦੋਸਤੀ ਕਰਨਾ ਉਸ ਲਈ ਮਹਿੰਗਾ ਸਾਬਤ ਹੋਇਆ। ਇੱਕ ਗਿਰੋਹ ਦੀਆਂ ਕੁੜੀਆਂ ਨੇ ਦੋਸਤੀ ਦੇ ਨਾਂ ‘ਤੇ ਉਸ ਨਾਲ 20 ਲੱਖ ਰੁਪਏ ਦੀ ਠੱਗੀ ਮਾਰੀ।

ਡੀਐਸਪੀ ਸਾਈਬਰ ਸੈੱਲ ਵੈਂਕਟੇਸ਼ ਨੇ ਦੱਸਿਆ ਕਿ ਬਜ਼ੁਰਗ ਦੀ ਸ਼ਿਕਾਇਤ ’ਤੇ ਸਾਈਬਰ ਕਰਾਈਮ ਥਾਣੇ ਵਿੱਚ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਇਸ ਗਿਰੋਹ ਦੀ ਭਾਲ ਕੀਤੀ ਜਾ ਰਹੀ ਹੈ। ਬਜ਼ੁਰਗ ਦੀ ਸ਼ਿਕਾਇਤ ਅਨੁਸਾਰ ਇਹ ਇੱਕ ਵੱਡਾ ਗਰੋਹ ਹੈ ਅਤੇ ਉਹ ਆਪਣੀਆਂ ਲੜਕੀਆਂ ਨਾਲ ਵਟਸਐਪ ‘ਤੇ ਹੀ ਚੈਟ ਕਰਦੇ ਸਨ ਅਤੇ ਕੋਈ ਉਨ੍ਹਾਂ ਨੂੰ ਨਹੀਂ ਮਿਲਦਾ ਸੀ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਆਪਣੇ ਮੋਬਾਈਲ ‘ਤੇ ਕਈ ਤਰ੍ਹਾਂ ਦੀਆਂ ਡੇਟਿੰਗ ਐਪਸ ਚਲਾਉਂਦਾ ਹੈ। ਸ਼ਿਕਾਇਤਕਰਤਾ ਸੇਵਾਮੁਕਤ ਫੌਜੀ ਹੈ।ਪੀੜਤ ਬਜ਼ੁਰਗ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਹਾਲ ਹੀ ਵਿੱਚ ਸ਼ਿਕਾਇਤਕਰਤਾ ਦੇ ਨੰਬਰ ’ਤੇ ਇੱਕ ਅਣਪਛਾਤੇ ਨੰਬਰ ਤੋਂ ਇੱਕ ਲੜਕੀ ਨੇ ਫੋਨ ਕੀਤਾ ਤਾਂ ਉਸ ਨੇ ਆਪਣਾ ਨਾਮ ਤਨੂ ਦੱਸਿਆ ਅਤੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਕੀ ਉਹ ਚੰਡੀਗੜ੍ਹ ਵਿੱਚ ਦੋਸਤ ਬਣਾਉਣਾ ਚਾਹੁੰਦਾ ਹੈ। ਸ਼ਿਕਾਇਤਕਰਤਾ ਇਸ ਗੱਲ ‘ਤੇ ਸਹਿਮਤ ਹੋ ਗਿਆ। ਲੜਕੀ ਨੇ ਪੁੱਛਣ ‘ਤੇ ਸ਼ਿਕਾਇਤਕਰਤਾ ਨੇ 25 ਤੋਂ 30 ਸਾਲ ਦੀ ਲੜਕੀ ਅਤੇ ਉਸ ਦੀ ਫੋਟੋ ਅਤੇ ਰਿਸ਼ਤੇ ਬਾਰੇ ਪੁੱਛਿਆ। ਕੁੜੀ ਨੇ ਝਾਂਸੇ ਵਿਚ ਲੈ ਕੇ ਸ਼ਿਕਾਇਤਕਰਤਾ ਨੂੰ 20 ਲੱਖ ਦਾ ਚੂਨਾ ਲਾ ਦਿੱਤਾ।

error: Content is protected !!