50 ਲੱਖ ਦੀ ਫਿਰੌਤੀ ਨਾ ਦਿੱਤੀ ਤਾਂ ਸੁਨਿਆਰੇ ਦੇ ਘਰ ਚਲਾਈਆਂ ਗੋਲ਼ੀਆਂ, ਸੀਸੀਟੀਵੀ ਵਿਚ ਕੈਦ ਹੋਈ ਘਟਨਾ

50 ਲੱਖ ਦੀ ਫਿਰੌਤੀ ਨਾ ਦਿੱਤੀ ਤਾਂ ਸੁਨਿਆਰੇ ਦੇ ਘਰ ਚਲਾਈਆਂ ਗੋਲ਼ੀਆਂ, ਸੀਸੀਟੀਵੀ ਵਿਚ ਕੈਦ ਹੋਈ ਘਟਨਾ

 ਵੀਓਪੀ ਬਿਊਰੋ, ਬਟਾਲਾ : ਪੰਜਾਬ ਵਿਚ ਆਏ ਦਿਨ ਵਪਾਰੀਆਂ ਅਤੇ ਉਦਯੋਗਪਤੀਆਂ ਤੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਹੁਣ ਬਟਾਲਾ ਵਿਚ ਸਾਹਮਣੇ ਆਇਆ ਹੈ। ਹੈਰੀ ਚੱਠਾ ਦੇ ਨਾਂ ਉਤੇ ਮੰਗੀ ਫਿਰੌਤੀ ਨਾ ਦੇਣ ਉਤੇ ਸ਼ਨੀਚਰਵਾਰ ਦੀ ਤੜਕਸਾਰ ਨੂੰ ਤਿੰਨ ਅਨਪਛਾਤੇ ਨੌਜਵਾਨਾਂ ਨੇ ਸੁਨਿਆਰੇ ਦੇ ਘਰ ਉਤੇ ਗੋਲੀਆਂ ਚਲਾਈਆਂ। ਛੇ ਗੋਲੀਆਂ ਸੁਨਿਆਰੇ ਦੇ ਗੇਟ ਉਤੇ ਲੱਗੀਆਂ ਹਨ ਇਹ ਘਟਨਾ ਸ਼ੁੱਕਰਵਾਰ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਕਰੀਬ 2 ਵਜੇ ਦੀ ਦੱਸੀ ਜਾ ਰਹੀ ਹੈ।


ਥਾਣਾ ਸਿਟੀ ਦੀ ਪੁਲਿਸ ਨੇ ਉਕਤ ਮਾਮਲੇ ਦੇ ਸਬੰਧ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ ਪਾਸ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਬੀਤੇ ਦਿਨੀ ਨਵੀਨ ਲੁਥਰਾ ਪੁੱਤਰ ਜਗਦੀਸ਼ ਰਾਜ ਲੂਥਰਾ ਵਾਸੀ ਧਰਮਪੁਰਾ ਕਾਲੋਨੀ ਬਟਾਲਾ ਤੋਂ ਕੁਝ ਅਣਪਛਾਤਿਆਂ ਨੇ ਹੈਰੀ ਚੱਠਾ ਗੈਂਗਸਟਰ ਦੇ ਨਾਂ ਉਤੇ 50 ਲੱਖ ਦੀ ਫਿਰੌਤੀ ਮੰਗੀ ਸੀ।

ਸੁਨਿਆਰੇ ਨਵੀਨ ਲੂਥਰਾ ਵੱਲੋਂ ਫਿਰੌਤੀ ਨਾ ਦੇਣ ਉਤੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਰਾਤ ਸੁਨਿਆਰੇ ਦੇ ਘਰ ਧਰਮਪੁਰਾ ਕਾਲੋਨੀ ਵਿਖੇ ਉਸ ਦੇ ਘਰ ਗੇਟ ਉੱਤੇ ਫਾਇਰਿੰਗ ਕੀਤੀ ਹੈ। ਇਸ ਘਟਨਾ ਦੇ ਨਾਲ ਇਲਾਕੇ ਵਿਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਬਟਾਲਾ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਉਤੇ ਪੁੱਜ ਕੇ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ।

error: Content is protected !!