ਨੈਨੀਤਾਲ ਆਏ ਸਕੂਲ ਦੇ 34 ਜਣਿਆਂ ਦੀ ਬੱਸ 100 ਮੀਟਰ. ਡੂੰਘੀ ਖੱਡ ਵਿਚ ਜਾ ਪਈ, ਪੰਜ ਮਹਿਲਾ ਸਟਾਫ ਤੇ ਇਕ ਬੱਚੇ ਦੀ ਮੌ+ਤ, 24 ਲੋਕ ਜ਼ਖਮੀ

ਨੈਨੀਤਾਲ ਆਏ ਸਕੂਲ ਦੇ 34 ਜਣਿਆਂ ਦੀ ਬੱਸ 100 ਮੀਟਰ. ਡੂੰਘੀ ਖੱਡ ਵਿਚ ਜਾ ਪਈ, ਪੰਜ ਮਹਿਲਾ ਸਟਾਫ ਤੇ ਇਕ ਬੱਚੇ ਦੀ ਮੌ+ਤ, 24 ਲੋਕ ਜ਼ਖਮੀ


ਵੀਓਪੀ ਬਿਊਰੋ, ਨੈਸ਼ਨਲ : ਐਤਵਾਰ ਰਾਤ ਨੂੰ ਇਕ ਸਕੂਲੀ ਬੱਸ 100 ਮੀਟਰ ਡੂੰਘੀ ਖੱਡ ਵਿਚ ਡਿੱਗ ਗਈ। ਇਹ ਹਾਦਸਾ ਉਤਰਾਖੰਡ ਦੇ ਨੈਨੀਤਾਲ ਵਿਚ ਵਾਪਰਿਆ, ਜਿਸ ਵਿਚ 7 ਲੋਕਾਂ ਦੀ ਮੌਤ , ਹੋ ਗਈ, ਜਦਕਿ 24 ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਹਲਦਵਾਨੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮਰਨ ਵਾਲਿਆਂ ਵਿਚ 5 ਮਹਿਲਾ ਸਟਾਫ ਅਤੇ ਇਕ ਬੱਚਾ ਸ਼ਾਮਲ ਹੈ।

ਪੁਲਿਸ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਹਾਦਸਾ ਕਾਲਾਧੁੰਗੀ ਰੋਡ ‘ਤੇ ਨਲਨੀ ਨੇੜੇ ਰਾਤ ਕਰੀਬ 8 ਵਜੇ ਵਾਪਰਿਆ। ਹਰਿਆਣਾ ਦੇ ਹਿਸਾਰ ਦੇ ਸ਼ਾਹਪੁਰ ਪਿੰਡ ਸਥਿਤ ਨਿਊ ਮਾਨਵ ਇੰਟਰਨੈਸ਼ਨਲ ਸਕੂਲ ਦੇ 34 ਲੋਕ ਸ਼ਨਿਚਰਵਾਰ ਨੂੰ ਨੈਨੀਤਾਲ ਆਏ ਸਨ ਅਤੇ ਐਤਵਾਰ ਨੂੰ ਘਰ ਪਰਤ ਰਹੇ ਸਨ। ਇਸ ਦੌਰਾਨ ਬੱਸ ਬੇਕਾਬੂ ਹੋ ਕੇ ਖਾਈ ਵਿਚ ਜਾ ਡਿੱਗੀ।


ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਦੀ ਟੀਮ ਮੌਕੇ ‘ਤੇ ਪਹੁੰਚ ਗਈ। ਉਨ੍ਹਾਂ ਨੇ ਰੱਸੀ ਦੀ ਮਦਦ ਨਾਲ ਖਾਈ ‘ਚ ਉਤਰ ਕੇ ਜ਼ਖਮੀਆਂ ਨੂੰ ਬਚਾਇਆ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵੀ ਬਾਹਰ ਕੱਢਿਆ।

error: Content is protected !!