ਸਿਲੰਡਰ ਨਹੀਂ ਫਰਿੱਜ ਦਾ ਕੰਪਰੈਸ਼ਰ ਫਟਣ ਕਾਰਨ ਲੱਗੀ ਸੀ ਭਾਜਪਾ ਆਗੂ ਘਰ ਅੱਗ, ਦਾਦੀ ਸਾਹਮਣੇ ਇਕੱਠੇ ਬਲੇ ਪਰਿਵਾਰ ਦੇ ਛੇ ਮੈਂਬਰਾਂ ਦੇ ਸਿਵੇ

ਸਿਲੰਡਰ ਨਹੀਂ ਫਰਿੱਜ ਦਾ ਕੰਪਰੈਸ਼ਰ ਫਟਣ ਕਾਰਨ ਲੱਗੀ ਸੀ ਭਾਜਪਾ ਆਗੂ ਘਰ ਅੱਗ, ਦਾਦੀ ਸਾਹਮਣੇ ਇਕੱਠੇ ਬਲੇ ਪਰਿਵਾਰ ਦੇ ਛੇ ਮੈਂਬਰਾਂ ਦੇ ਸਿਵੇ


ਵੀਓਪੀ ਬਿਊਰੋ, ਜਲੰਧਰ : ਬੀਤੀ ਦੇਰ ਰਾਤ ਅਵਤਾਰ ਨਗਰ ਵਿੱਚ ਭਾਜਪਾ ਆਗੂ ਯਸ਼ਪਾਲ ਘਈ ਦੇ ਘਰ ਧਮਾਕਾ ਹੋ ਗਿਆ ਸੀ। ਇਸ ਮਾਮਲੇ ਵਿਚ ਕੀਤੀ ਗਈ ਜਾਂਚ ਬਾਰੇ ਏਡੀਸੀਪੀ ਅਦਿੱਤੇ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਅਵਤਾਰ ਨਗਰ ਦੀ ਗਲੀ ਨੰਬਰ 12 ਵਿੱਚ ਵਾਪਰੇ ਹਾਦਸੇ ਤੋਂ ਬਾਅਦ ਫੋਰੈਂਸਿਕ ਟੀਮ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

ਉਨ੍ਹਾਂ ਦੱਸਿਆ ਕਿ ਭਾਜਪਾ ਆਗੂ ਯਸ਼ਪਾਲ ਦੇ ਘਰ ਨਾ ਤਾਂ ਸਿਲੰਡਰ ਫਟਿਆ ਹੈ ਅਤੇ ਨਾ ਹੀ ਗੈਸ ਸਿਲੰਡਰ ਵਿੱਚੋਂ ਗੈਸ ਲੀਕ ਹੋਈ ਹੈ। ਜਾਂਚ ਵਿੱਚ ਇਹੀ ਗੱਲ ਸਾਹਮਣੇ ਆਈ ਹੈ ਕੀ ਫਰਿੱਜ਼ ਦਾ ਕੰਪਰੇਸ਼ਰ ਫਟਣ ਨਾਲ ਧਮਾਕਾ ਹੋਇਆ ਅਤੇ ਅੱਗ ਲੱਗ ਗਈ, ਜਿਸ ਵਿੱਚ ਘਰ ਵਿੱਚ ਮੈਚ ਦੇਖ ਰਹੇ ਛੇ ਜਣੇ ਫਸ ਗਏ।

ਜਿਨ੍ਹਾਂ ਵਿਚੋਂ ਪੰਜ ਯਸ਼ਪਾਲ ਘਈ ,ਰੂਚੀ ,ਮਾਨਸੀ, ਦਿਆ ਅਤੇ ਅਕਸ਼ੇ ਦੀ ਬੀਤੀ ਰਾਤ ਹੀ ਮੌ+ਤ ਹੋ ਗਈ ਸੀ, ਜਦਕਿ ਭਾਜਪਾ ਆਗੂ ਦਾ ਪੁੱਤਰ ਇੰਦਰਪਾਲ ਨੂੰ ਬੁਰੀ ਤਰ੍ਹਾਂ ਝੁਲਸੀ ਹਾਲਤ ਵਿੱਚ ਹਸਪਤਾਲ ਵਿੱਚ ਕਰਵਾਇਆ ਗਿਆ ਸੀ, ਜਿਸ ਦੀ ਸੋਮਵਾਰ ਸਵੇਰੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਮੌ+ਤ ਹੋ ਗਈ। ਪੁਲਿਸ ਵੱਲੋਂ ਸਾਰੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ, ਜਿਨ੍ਹਾਂ ਨੇ ਸੋਮਵਾਰ ਸ਼ਾਮ ਇੱਕੋ ਵੇਲੇ ਸਾਰਿਆਂ ਦਾ ਅੰਤਿਮ ਸੰਸਕਾਰ ਕਰ ਦਿੱਤਾ।

error: Content is protected !!