ਕੁੜੀ ਨਾਲ ਅਸ਼+ਲੀਲ ਹਰਕਤਾਂ, ਪਿਓ ਨੇ ਬਹਾਨੇ ਨਾਲ ਬੁਲਾ ਕੇ ਕਰ’ਤੀ ਹੱਤਿ+ਆ, ਵਾਰ+ਦਾਤ ਨੂੰ ਹਾਦਸਾ ਵਿਖਾਉਣ ਲਈ ਰਚੀ ਸਾਜ਼ਿਸ਼

ਕੁੜੀ ਨਾਲ ਅਸ਼+ਲੀਲ ਹਰਕਤਾਂ, ਪਿਓ ਨੇ ਬਹਾਨੇ ਨਾਲ ਬੁਲਾ ਕੇ ਕਰ’ਤੀ ਹੱਤਿ+ਆ, ਵਾਰ+ਦਾਤ ਨੂੰ ਹਾਦਸਾ ਵਿਖਾਉਣ ਲਈ ਰਚੀ ਸਾਜ਼ਿਸ਼

ਵੀਓਪੀ ਬਿਊਰੋ, ਪਟਿਆਲਾ : ਧੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਦਾ ਪਿਓ ਨੇ ਕ+ਤ+ਲ ਕਰ ਦਿੱਤਾ ਗਿਆ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸਪੀ ਨੇ ਆਇਆ ਕਿ ਦੇਸੀ ਖੂਬਲਾਲ ਸਾਹਨੀ ਵਾਸੀ ਕਮਲਪੁਰਾ ਮੁਜੱਫਰਪੁਰ ਬਿਹਾਰ ਮ੍ਰਿਤਕ ਨਰੇਸ਼ ਦਾ ਜਾਣਕਾਰ ਹੈ। ਖੂਬ ਲਾਲ ਆਪਣੇ ਪਰਿਵਾਰ ਨਾਲ ਬੋਲੜ ਕਲਾਂ ਵਿਖੇ ਚਲਿਆ ਗਿਆ ਤੇ 2-3 ਦਿਨ ਉਥੇ ਹੀ ਰਹੇ ਸਨ। ਇਸ ਦੌਰਾਨ ਨਰੇਸ਼ ਵੀ ਉਨ੍ਹਾਂ ਨਾਲ ਸੀ।

ਇਸ ਦੌਰਾਨ ਨਰੇਸ਼ ਨੇ ਖੂਬਲਾਲ ਦੀ ਲੜਕੀ ਨਾਲ ਅਸ਼ਲੀਲ ਹਰਕਤ ਕੀਤੀ ਸੀ ਤੇ ਇਸੇ ਗੱਲ ਦੀ ਖੂਬਲਾਲ ਸਾਹਨੀ ਮਨ ਵਿੱਚ ਰੰਜਿਸ਼ ਰਖੀ ਬੈਠਾ ਸੀ। 13 ਅਕਤੂਬਰ ਦੀ ਸ਼ਾਮ ਖੂਬਲਾਲ ਨੇ ਰੋਟੀ-ਪਾਣੀ ਖਾਣ ਦੇ ਬਹਾਨੇ ਨਰੇਸ਼ ਸਾਹਨੀ ਨੂੰ ਸ਼ਰਾਬ ਦੇ ਠੇਕੇ ’ਤੇ ਬੁਲਾਇਆ, ਇਥੇ ਦੋਹਾਂ ਨੇ ਇਕੱਠੇ ਸ਼ਰਾਬ ਪੀਤੀ। ਨਸ਼ੇ ਦੀ ਹਾਲਾਤ ਵਿੱਚ ਪਿੰਡ ਦੀ ਮੋਟਰ ’ਤੇ ਲੈ ਗਿਆ ਤੇ ਲੜਕੀ ਨਾਲ ਛੇੜਛਾੜ ਦੀ ਗੱਲ ’ਤੇ ਦੋਹਾਂ ਵਿਚ ਝਗੜਾ ਹੋ ਗਿਆ। ਐਸਪੀ ਅਨੁਸਾਰ ਝਗੜਾ ਕਰਦਿਆਂ ਖੂਬਲਾਲ ਸਾਹਨੀ ਨੇ ਆਪਣੇ ਕੋਲ ਪਈ ਲੱਕੜ ਨਾਲ ਦੋ-ਤਿੰਨ ਵਾਰ ਨਰੇਸ਼ ਸਾਹਨੀ ਦੇ ਸਿਰ ਉਤੇ ਕੀਤੇ ਅਤੇ ਫਿਰ ਦਾ+ਤੀ ਨਾਲ ਵਾਰ ਕਰ ਕੇ ਮਾਰ ਦਿੱਤਾ। ਇਸ ਵਾਰਦਾਤ ਨੂੰ ਲੁਕਾਉਣ ਲਈ ਖੂਬਲਾਲ ਨੇ ਨਰੇਸ਼ ਦੀ ਲਾਸ਼ ਨੂੰ ਮੋਢੇ ’ਤੇ ਚੁੱਕ ਕੇ ਬੜੀ ਹੀ ਚਲਾਕੀ ਨਾਲ ਲਿਜਾਕੇ ਪਿੰਡ ਲਲੀਨਾ ਸੜਕ ਕਿਨਾਰੇ ਰੱਖ ਦਿੱਤਾ ਤਾਂ ਜੋ ਦੇਖਣ ਨੂੰ ਇਹ ਘਟਨਾ ਮਹਿਜ ਇੱਕ ਸੜਕ ਹਾਦਸਾ ਹੀ ਲੱਗੇ।

ਪੁਲਿਸ ਨੇ ਵਾਰਦਾਤ ਵਿਚ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਹਨ। ਪਿੰਡ ਬੋਲੜ ਕਲਾਂ ਦੀ ਇਕ ਮੋਟਰ ’ਤੇ ਕਤਲ ਤੋਂ ਬਆਦ ਵਾਰਦਾਤ ਨੂੰ ਸੜਕ ਹਾਦਸਾ ਦਿਖਾਉਣ ਲਈ ਲਾਸ਼ ਮੋਢੇ ’ਤੇ ਰੱਖ ਕੇ ਸੜਕ ਕਿਨਾਰੇ ਸੁੱਟ ਦਿੱਤੀ ਗਈ। ਇਹ ਖ਼ੁਲਾਸਾ ਪੁਲਿਸ ਵੱਲੋਂ ਬੀਤੇ ਦਿਨ ਇਕ ਮਜਦੂਰ ਦੇ ਹੋਏ ਅੰਨੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਕੀਤਾ ਗਿਆ ਹੈ। ਪੁਲਿਸ ਵਲੋਂ ਇਸ ਮਾਮਲੇ ਵਿਚ ਦੇਸੀ ਖੂਬ ਲਾਲ ਵਾਸੀ ਮੁਜੱਫਰਪੁਰ, ਬਿਹਾਰ ਨੂੰ ਗ੍ਰਿਫਤਾਰ ਕੀਤਾ ਹੈ। ਐਸ.ਪੀ ਸਰਫਰਾਜ ਆਲਮ ਨੇ ਦੱਸਿਆ ਕਿ 14 ਅਕਤੂਬਰ ਨੂੰ ਬੋਲੜ ਕਲਾਂ ਵਾਸੀ ਗੁਰਦੀਪ ਸਿੰਘ ਨੇ ਸੂਚਨਾ ਦਿੱਤੀ ਸੀ ਕਿ ਉਸਦੇ ਖੇਤ ਵਿੱਚ ਇੱਕ ਵਿਅਕਤੀ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਹੈ। ਜਿਸ ’ਤੇ ਐਸ.ਆਈ. ਸਾਹਿਬ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪੁੱਜੇ ਤੇ ਮੁਢਲੀ ਜਾਂਚ ਵਿਚ ਕਤਲ ਹੋਣਾ ਪਾਇਆ ਗਿਆ। ਮ੍ਰਿਤਕ ਦੀ ਪਛਾਣ ਨਰੇਸ਼ ਸਾਹਨੀ ਵਾਸੀ ਪਿਤੋਜੀਆ ਜ਼ਿਲ੍ਹਾ ਮਜੱਫਰਪੁਰ ਬਿਹਾਰ ਵਜੋਂ ਹੋਈ।

error: Content is protected !!