ਮੁੜ ਵੱਡੀ ਵਾਰਦਾਤ ਨਾਲ ਕੰਬਿਆ ਜਲੰਧਰ, ਘਰ ਵਿਚ ਦਾਖਲ ਹੋ ਕੇ ਮਾਂ-ਧੀ ਨੂੰ ਮਾਰੀਆਂ ਗੋ+ਲ਼ੀਆਂ, ਲਾ+ਸ਼ਾਂ ਨੂੰ ਮੌਕੇ ਉਤੇ ਸਾੜਨ ਦੀ ਕੋਸ਼ਿਸ਼, ਪਰਿਵਾਰ ਦੇ ਇਸ ਮੈਂਬਰ ਉਤੇ ਸ਼ੱਕ

ਮੁੜ ਵੱਡੀ ਵਾਰਦਾਤ ਨਾਲ ਕੰਬਿਆ ਜਲੰਧਰ, ਘਰ ਵਿਚ ਦਾਖਲ ਹੋ ਕੇ ਮਾਂ-ਧੀ ਨੂੰ ਮਾਰੀਆਂ ਗੋ+ਲ਼ੀਆਂ, ਲਾ+ਸ਼ਾਂ ਨੂੰ ਮੌਕੇ ਉਤੇ ਸਾੜਨ ਦੀ ਕੋਸ਼ਿਸ਼, ਪਰਿਵਾਰ ਦੇ ਇਸ ਮੈਂਬਰ ਉਤੇ ਸ਼ੱਕ

ਵਾਰਦਾਤ ਤੋਂ ਬਾਅਦ ਵਿਰਲਾਪ ਕਰਦੇ ਹੋਏ ਪਰਿਵਾਰਕ ਮੈਂਬਰ।

ਜਲੰਧਰ (ਵੀਓਪੀ ਬਿਊਰੋ) : ਜਲੰਧਰ ਜ਼ਿਲ੍ਹਾ ਮੁੜ ਭਿਆਨਕ ਵਾਰਦਾਤ ਨਾਲ ਕੰਬ ਉਠਿਆ ਹੈ। ਇੱਥੋਂ ਦੇ ਪਤਾਰਾ ਇਲਾਕੇ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪਿੰਡ ਭੁਜਬਲ ਨਾਲ ਲੱਗਦੇ ਅਮਰ ਨਗਰ ਵਿਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਘਰ ਅੰਦਰ ਵੜ ਕੇ ਮਾਂ ਧੀ ਦਾ ਗੋ+ਲ਼ੀਆਂ ਮਾਰ ਕੇ ਕ+ਤ+ਲ ਕਰ ਦਿੱਤਾ ਗਿਆ।

ਇਥੇ ਹੀ ਬਸ ਨਹੀਂ ਕਤਲ ਤੋਂ ਬਾਅਦ ਨੌਜਵਾਨਾਂ ਵਲੋਂ ਲਾ+ਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੇ ਚੱਲਦੇ ਔਰਤ ਦੀ ਲਾ+ਸ਼ ਅੱਧ ਸੜੀ ਹਾਲਤ ਵਿਚ ਬਰਾਮਦ ਹੋਈ ਹੈ। ਜਦਕਿ ਲੜਕੀ ਦਾ ਲਾ+ਸ਼ ਖੂਨ ਨਾਲ ਲਥਪਥ ਹਾਲਤ ਵਿਚ ਮਿਲੀ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਮੌਕੇ ’ਤੇ ਜਾਂਚ ਲਈ ਜਲੰਧਰ ਦੇਹਾਤ ਦੇ ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ ਅਤੇ ਉਨ੍ਹਾਂ ਦੀ ਟੀਮ ਤੋਂ ਇਲਾਵਾ ਵੱਖ-ਵੱਖ ਜਾਂਚ ਟੀਮਾਂ ਪਹੁੰਚ ਚੁੱਕੀਆਂ ਹਨ। ਉਧਰ, ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਹੈ ਕਿ ਵਿਦੇਸ਼ ਵਿਚ ਰਹਿੰਦੇ ਪਤੀ ਨੇ ਪਤਨੀ ਤੇ ਸੱਸ ਦੀ ਸੁਪਾਰੀ ਦੇ ਕੇ ਇਸ ਵਾਰਦਾਤ ਨੂੰ ਅੰਜਾਮ ਤਕ ਪਹੁੰਚਾਇਆ ਹੈ।

ਦੂਜੇ ਪਾਸੇ ਪੁਲਿਸ ਨੇ ਮ੍ਰਿਤਕਾ ਦੇ ਪਤੀ ਜਗਤਾਰ ਸਿੰਘ ਦੇ ਬਿਆਨਾਂ ’ਤੇ ਕ+ਤ+ਲ ਦਾ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਘਟਨਾ ਮੰਗਲਵਾਰ ਸਵੇਰੇ ਵਾਪਰੀ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਪਤੀ ਜਗਤਾਰ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਸਮੇਂ ਉਹ ਆਪਣੇ ਕਰੀਬੀ ਰਿਸ਼ਤੇਦਾਰ ਦੇ ਘਰ ਗਿਆ ਹੋਇਆ ਸੀ ਤੇ ਇਸ ਦੌਰਾਨ ਪਿੱਛੋਂ ਆਏ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਵਲੋਂ ਉਸ ਦੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕ+ਤ+ਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਹਮਲਾਵਰ ਜਾਂਦੇ ਹੋਏ ਮੇਰੀ ਪਤਨੀ ਦੀ ਲਾ+ਸ਼ ਨੂੰ ਅੱਗ ਲਾ ਕੇ ਸਾੜ ਗਏ। ਉਨ੍ਹਾਂ ਦੱਸਿਆ ਕਿ ਇਹ ਹਮਲਾ ਉਨ੍ਹਾਂ ਦੇ ਅਮਰੀਕਾ ’ਚ ਰਹਿੰਦੇ ਜਵਾਈ ਵਲੋਂ ਕਰਵਾਇਆ ਗਿਆ ਹੈ ਤੇ ਇਸ ਸੰਬੰਧੀ ਕਈ ਵਾਰ ਥਾਣਾ ਪਤਾਰਾ ਦੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਜਾ ਚੁੱਕੀ ਹੈ ਪਰ ਉਨ੍ਹਾਂ ਵਲੋਂ ਕੋਈ ਵੀ ਠੋਸ ਕਾਰਵਾਈ ਨਾ ਕੀਤੇ ਜਾਣ ਕਾਰਨ ਅੱਜ ਹਮਲਾਵਰ ਵਲੋਂ ਉਨ੍ਹਾਂ ਦੇ ਘਰ ’ਤੇ ਹਮਲਾ ਕਰਕੇ ਮੇਰੀ ਪਤਨੀ ਤੇ ਧੀ ਦਾ ਕ+ਤ+ਲ ਕਰ ਦਿੱਤਾ ਗਿਆ।

error: Content is protected !!