ਹਨੂੰਮਾਨ ਮੰਦਿਰ ਦੇ ਪੁਜਾਰੀ ਦੇ ਕ+ਤ+ਲ ਨਾਲ ਫੈਲੀ ਇਲਾਕੇ ‘ਚ ਦਹਿਸ਼ਤ, ਸ਼ੱਕੀ ਨੌਜਵਾਨ ਲਾਪਤਾ

ਹਨੂੰਮਾਨ ਮੰਦਿਰ ਦੇ ਪੁਜਾਰੀ ਦੇ ਕ+ਤ+ਲ ਨਾਲ ਫੈਲੀ ਇਲਾਕੇ ‘ਚ ਦਹਿਸ਼ਤ, ਸ਼ੱਕੀ ਨੌਜਵਾਨ ਲਾਪਤਾ

ਅਯੁੱਧਿਆ (ਵੀਓਪੀ ਬਿਊਰੋ): ਰਾਮਨਗਰੀ ਅਯੁੱਧਿਆ ਦੇ ਪ੍ਰਸਿੱਧ ਹਨੂੰਮਾਨਗੜ੍ਹੀ ਮੰਦਰ ਵਿੱਚ ਇੱਕ ਪੁਜਾਰੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਹੈ। ਵੀਰਵਾਰ ਸਵੇਰੇ ਇਹ ਘਟਨਾ ਸਾਹਮਣੇ ਆਉਣ ‘ਤੇ ਹੜਕੰਪ ਮਚ ਗਿਆ। ਸਾਧੂ ਰਾਮ ਸਹਾਰੇ ਦਾਸ ਹਨੂੰਮਾਨਗੜ੍ਹੀ ਦੀ ਬਸੰਤੀਆ ਪੱਤੀ ਦੇ ਸੰਤ ਦੁਰਬਲ ਦਾਸ ਦੇ ਚੇਲੇ ਸਨ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਆਈਜੀ ਅਤੇ ਐਸਐਸਪੀ ਅਤੇ ਹੋਰ ਪੁਲਿਸ ਅਧਿਕਾਰੀ ਹਨੂੰਮਾਨਗੜ੍ਹ ਕੈਂਪਸ ਵਿੱਚ ਪਹੁੰਚ ਗਏ ਅਤੇ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਅੰਬੇਡਕਰ ਨਗਰ ਦੇ ਭੀਟੀ ਵਿੱਚ ਕਰੀਬ 10 ਵਿੱਘੇ ਜ਼ਮੀਨ ਦੀ ਮਾਲਕੀ ਨੂੰ ਲੈ ਕੇ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਇਮਾਰਤ ‘ਚ ਲੱਗੇ ਸੀਸੀਟੀਵੀ ਕੈਮਰੇ ਬੰਦ ਸਨ। ਘਟਨਾ ਦੇ ਬਾਅਦ ਤੋਂ ਮੰਦਰ ਦੇ ਪਰਿਸਰ ‘ਚ ਰਹਿਣ ਵਾਲਾ ਇਕ ਨੌਜਵਾਨ ਲਾਪਤਾ ਹੈ। ਉਸ ‘ਤੇ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਹਨੂੰਮਾਨਗੜ੍ਹੀ ਮੰਦਰ ਦੇ ਪ੍ਰਵੇਸ਼ ਦੁਆਰ ਕੋਲ ਸਥਿਤ ਕਮਰੇ ਵਿੱਚ ਸਾਧੂ ਰਾਮ ਸਹਾਰੇ ਦਾਸ ਰਹਿੰਦਾ ਸੀ। ਉਸ ਦੀ ਲਾਸ਼ ਇਸੇ ਕਮਰੇ ‘ਚੋਂ ਮਿਲੀ ਸੀ। ਉਸ ਦੀ ਗਰਦਨ ‘ਤੇ ਡੂੰਘੇ ਨਿਸ਼ਾਨ ਪਾਏ ਗਏ ਹਨ। ਪੁਲਿਸ ਦੇ ਨਾਲ-ਨਾਲ ਫੋਰੈਂਸਿਕ ਟੀਮ ਵੀ ਘਟਨਾ ਦੀ ਜਾਂਚ ‘ਚ ਜੁਟੀ ਹੋਈ ਹੈ।

Hanuman mandir pujari murder UP crime

error: Content is protected !!