ਮਾਂ ਨੇ ਘਰੋਂ ਕੱਢਿਆ ਤਾਂ ਨੌਜਵਾਨ ਨੇ ਕੱਚ ਦੇ ਟੁੱਕੜੇ ਨਾਲ ਵੱਢਿ+ਆ ਗਲ਼ਾ

ਮਾਂ ਨੇ ਘਰੋਂ ਕੱਢਿਆ ਤਾਂ ਨੌਜਵਾਨ ਨੇ ਕੱਚ ਦੇ ਟੁੱਕੜੇ ਨਾਲ ਵੱਢਿ+ਆ ਗਲ਼ਾ


ਵੀਓਪੀ ਬਿਊਰੋ, ਲੁਧਿਆਣਾ : ਮਾਂ ਨੇ ਘਰੋਂ ਕੱਢਿਆ ਤਾਂ ਮਾਨਸਿਕ ਤੌਰ ’ਤੇ ਪਰੇਸ਼ਾਨ ਨੌਜਵਾਨ ਨੇ ਵੀਰਵਾਰ ਨੂੰ ਮੁੰਡੀਆਂ ਆਈਸੀਐੱਨਏ ਕਾਲੋਨੀ ਵਿਖੇ ਕੱਚ ਦੇ ਟੁੱਕੜੇ ਨਾਲ ਧੌਣ ’ਤੇ ਵਾਰ ਕੀਤਾ। ਇਸ ਵੇਲੇ ਉਹ ਨਸ਼ੇ ’ਚ ਟੁੰਨ ਦੱਸਿਆ ਜਾ ਰਿਹਾ ਸੀ। ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਪੀ. ਸੀ. ਆਰ. ਦਸਤੇ ਨੇ ਮੌਕੇ ’ਤੇ ਆ ਕੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਇਹ ਜਾਣਕਾਰੀ ਥਾਣਾ ਜਮਾਲਪੁਰ ਅਧੀਨ ਪੈਂਦੀ ਚੌਂਕੀ ਮੁੰਡੀਆਂ ਦੇ ਇੰਚਾਰਜ ਸੁਰਜੀਤ ਸਿੰਘ ਸੈਣੀ ਨੇ ਦਿੱਤੀ।


ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਮਨਜੀਤ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਹੈ, ਜਿਸ ਦੀ ਮਾਤਾ ਜਮਾਲਪੁਰ ਰਹਿੰਦੀ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਸ ਨੂੰ ਕੱਚ ਦੇ ਟੁੱਕੜੇ ਨਾਲ ਕਈ ਵਾਰ ਆਪਣੇ ਆਪ ’ਤੇ ਹਮਲਾ ਕਰਦੇ ਦੇਖਿਆ ਹੈ।
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਸ ਨੂੰ ਹਸਪਤਾਲ ਲਿਜਾਣ ਲਈ ਕਈ ਵਾਰ 108 ਟੋਲ ਫਰੀ ਐਂਬੂਲੈਂਸ ਨੂੰ ਫੋਨ ਕਰ ਕੇ ਸੂਚਨਾ ਦਿੱਤੀ ਗਈ ਪਰ ਜਦੋਂ ਐਂਬੂਲੈਂਸ ਮੌਕੇ ’ਤੇ ਨਾ ਪੁੱਜੀ ਤਾਂ ਉਹ ਉਸ ਨੂੰ ਆਟੋ ’ਚ ਹਸਪਤਾਲ ਲੈ ਗਏ।

error: Content is protected !!