ਮੋਗਾ ਵਿਖੇ ਦੋ ਧਿਰਾਂ ਵਿਚ ਚੱਲੀਆਂ ਗੋ+ਲੀਆਂ, ਪਿੰਡ ਦਾ ਸਰਪੰਚ ਤੇ ਇਕ ਵਸਨੀਕ ਮਾ+ਰ’ਤਾ

ਮੋਗਾ ਵਿਖੇ ਦੋ ਧਿਰਾਂ ਵਿਚ ਚੱਲੀਆਂ ਗੋ+ਲੀਆਂ, ਪਿੰਡ ਦਾ ਸਰਪੰਚ ਤੇ ਇਕ ਵਸਨੀਕ ਮਾ+ਰ’ਤਾ

ਵੀਓਪੀ ਬਿਊਰੋ, ਮੋਗਾ – ਮੋਗਾ ਦੇ ਪਿੰਡ ਖੋਸਾ ਕੋਟਲਾ ਵਿੱਚ ਦੋ ਧਿਰਾਂ ਵਿਚਕਾਰ ਗੋ+ਲੀਆਂ ਚੱਲੀਆਂ। ਇਸ ਗੋਲੀ+ਬਾਰੀ ਵਿਚ ਪਿੰਡ ਦੇ ਸਰਪੰਚ ਵੀਰ ਸਿੰਘ ਅਤੇ ਪਿੰਡ ਦੇ ਰਹਿਣ ਵਾਲੇ ਰਣਜੀਤ ਸਿੰਘ ਦੀ ਮੌ+ਤ ਹੋ ਗਈ, ਜਦੋਂਕਿ 2 ਹੋਰ ਜ਼ਖ਼ਮੀ ਹੋ ਗਏ। ਜਿਹਨਾਂ ਨੂੰ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਸਰਪੰਜ ਸਣੇ ਦੋ ਵਿਅਕਤੀਆਂ ਦੀ ਮੌ+ਤ ਹੋ ਗਈ।

ਗੋਲੀ+ਬਾਰੀ ਕਿਸ ਗੱਲ ਨੂੰ ਲੈ ਕੇ ਹੋਈ ਫਿਲਹਾਲ ਇਸ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦ ਇਸ ਮਾਮਲੇ ਵਿੱਚ ਵਧੇਰੇ ਜਾਣਕਾਰੀ ਨਸ਼ਰ ਹੋ ਸਕਦੀ ਹੈ।
ਡਾਕਟਰ ਕਾਜਲ ਨੇ ਦੱਸਿਆ ਕਿ ਮੋਗਾ ਦੇ ਪਿੰਡ ਖੋਸਾ ਕੋਟਲਾ ਤੋਂ ਚਾਰ ਜ਼ਖ਼ਮੀ ਵਿਅਕਤੀਆਂ ਨੂੰ ਲਿਆਂਦਾ ਗਿਆ ਸੀ ਜਿਹਨਾਂ ਦੇ ਸਰੀਰ ਉੱਤੇ ਗੋ+ਲੀਆਂ ਦੇ ਨਿਸ਼ਾਨ ਸਨ। ਜਿਸ ਵਿੱਚੋਂ ਇੱਕ ਦੇ ਗਲੇ ਉੱਤੇ ਤੇਜ਼ ਹਥਿਆਰ ਨਾਲ ਹਮਲਾ ਕੀਤਾ ਹੋਇਆ ਸੀ ਤੇ ਬਾਕੀਆਂ ਦੇ ਗੋ+ਲੀਆਂ ਲੱਗੀਆਂ ਹੋਈਆਂ ਸਨ। ਇਨ੍ਹਾਂ ਵਿਚੋਂ ਦੋ ਦੀ ਮੌਤ ਹੋ ਗਈ ਜਦਕਿ ਦੋ ਦੀ ਹਾਲਤ ਗੰਭੀਰ ਹੈ।

error: Content is protected !!