ਮਸਲਾ ਸੁਲਝਾਉਣ ਆਇਆ ਪੁਲਿਸ ਮੁਲਾਜ਼ਮ ਹੀ ਮਾਰ’ਤਾ

ਮਸਲਾ ਸੁਲਝਾਉਣ ਆਇਆ ਪੁਲਿਸ ਮੁਲਾਜ਼ਮ ਹੀ ਮਾਰ’ਤਾ


ਵੀਓਪੀ ਬਿਊਰੋ, ਬਰਨਾਲਾ-ਬਰਨਾਲਾ ‘ਚ ਝੜਪ ਦੌਰਾਨ ਕਬੱਡੀ ਖਿਡਾਰੀਆਂ ਵੱਲੋਂ ਇਕ ਪੁਲਿਸ ਮੁਲਾਜ਼ਮ ਦਾ ਕ+ਤ+ਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀਆਂ ਤੇ ਇਕ ਰੈਸਟੋਰੈਂਟ ਮਾਲਕ ਵਿਚਕਾਰ ਹੋਈ ਤਕਰਾਰ ਤੋਂ ਬਾਅਦ ਪੁਲਿਸ ਇੱਥੇ ਮਸਲਾ ਸੁਲਝਾਉਣ ਲਈ ਆਈ ਸੀ। ਕਬੱਡੀ ਖਿਡਾਰੀਆਂ ਨੂੰ ਲਿਜਾਣ ਸਮੇਂ ਗੱਡੀ ‘ਚ ਬਿਠਾਉਣ ਮੌਕੇ ਪੁਲਿਸ ਨਾਲ ਝੜਪ ਹੋ ਗਈ।

ਇਸ ਝੜਪ ਵਿਚ ਹੌਲਦਾਰ ਦਰਸ਼ਨ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਦੀ ਇਲਾਜ ਦੌਰਾਨ ਮੌ+ਤ ਹੋ ਗਈ। ਮੁਲਜ਼ਮ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੱਸੇ ਜਾ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ 25 ਏਕੜ ਰਕਬੇ ਵਿਚ ਸਥਿਤ ਇੱਕ ਰੈਸਟੋਰੈਂਟ ਵਿਚ ਕਬੱਡੀ ਖਿਡਾਰੀਆਂ ਅਤੇ ਰੈਸਟੋਰੈਂਟ ਮਾਲਕ ਵਿਚ ਝਗੜਾ ਹੋ ਗਿਆ, ਜਿਸ ਤੋਂ ਬਾਅਦ ਥਾਣਾ ਸਿਟੀ-1 ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਰੈਸਟੋਰੈਂਟ ‘ਚ ਝਗੜਾ ਕਰਨ ਵਾਲੇ ਕਬੱਡੀ ਖਿਡਾਰੀਆਂ ਨੂੰ ਕਾਰ ‘ਚ ਬਿਠਾਉਣ ਦੀ ਕੋਸ਼ਿਸ਼ ਕੀਤੀ।

ਇਸੇ ਦੌਰਾਨ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਹੋ ਗਈ ਤੇ ਝੜਪ ਤੋਂ ਬਾਅਦ ਮੁਲਾਜ਼ਮ ਜ਼ਖ਼ਮੀ ਹੋ ਗਿਆ ਤੇ ਇਲਾਜ ਦੌਰਾਨ ਉਸ ਦੀ ਮੌ+ਤ ਹੋ ਗਈ। ਪੁਲਿਸ ਅਗਲੇਰੀ ਕਾਰਵਾਈ ਅਮਲ ਵਿਚ ਲਿਆ ਰਹੀ ਹੈ।

error: Content is protected !!