ਬਿੱਗ ਬੌਸ ਜੇਤੂ ਐਲਵਿਸ਼ ਯਾਦਵ ਨੂੰ ਮਿਲੀ ਧਮਕੀ, 1 ਕਰੋੜ ਰੁਪਏ ਮੰਗੀ ਰੰਗਦਾਰੀ

ਬਿੱਗ ਬੌਸ ਜੇਤੂ ਐਲਵਿਸ਼ ਯਾਦਵ ਨੂੰ ਮਿਲੀ ਧਮਕੀ, 1 ਕਰੋੜ ਰੁਪਏ ਮੰਗੀ ਰੰਗਦਾਰੀ


ਵੀਓਪੀ ਬਿਊਰੋ, ਨੈਸ਼ਨਲ- ਬਿੱਗ ਬੌਸ OTT ਸੀਜ਼ਨ 2 ਦੇ ਜੇਤੂ ਰਹੇ ਐਲਵਿਸ਼ ਯਾਦਵ ਸਬੰਧੀ ਵੱਡੀ ਖਬਰ ਸਾਹਮਣੇ ਆਈ ਹੈ। ਗੁਰੂਗ੍ਰਾਮ ਪੁਲਿਸ ਨੇ ਸੋਸ਼ਲ ਮੀਡੀਆ ਪ੍ਰਭਾਵਕ ਐਲਵਿਸ਼ ਯਾਦਵ ਦੀ ਸ਼ਿਕਾਇਤ ‘ਤੇ ਕੁਝ ਅਣਪਛਾਤੇ ਬਦਮਾਸ਼ਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।

ਮਾਮਲਾ ਦਰਅਸਲ ਇਹ ਹੈ ਕਿ ਕੁਝ ਅਣਪਛਾਤੇ ਲੋਕਾਂ ਨੇ ਐਲਵਿਸ਼ ਕੋਲੋ 1 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਹੈ। 25 ਅਕਤੂਬਰ ਨੂੰ ਪਿੰਡ ਵਜ਼ੀਰਾਬਾਦ ਨੇੜੇ ਇਕ ਫੋਨ ਕਾਲ ਰਾਹੀਂ ਐਲਵਿਸ਼ ਯਾਦਵ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ ਗਈ। ਐਲਵਿਸ਼ ਨੂੰ ਨਹੀਂ ਪਤਾ ਕਿ ਇਹ ਕਾਲ ਕਿਸ ਨੇ ਕੀਤੀ ਸੀ। ਅਜਿਹੇ ‘ਚ ਉਨ੍ਹਾਂ ਨੇ ਗੁਰੂਗ੍ਰਾਮ ਦੇ ਸੈਕਟਰ 53 ਥਾਣੇ ‘ਚ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਨੰਬਰ 358 ਦਰਜ ਕਰਵਾਇਆ ਹੈ।


ਤੁਹਾਨੂੰ ਦੱਸ ਦਈਏ ਕਿ ਹਾਲ ਹੀ ‘ਚ ਰਿਐਲਿਟੀ ਸ਼ੋਅ Bigg Boss OTT ਸੀਜ਼ਨ 2 ਦੇ ਸਭ ਤੋਂ ਪਸੰਦੀਦਾ ਪ੍ਰਤੀਯੋਗੀ ਮਨੀਸ਼ਾ ਰਾਣੀ ਅਤੇ ਐਲਵਿਸ਼ ਯਾਦਵ ਦਾ ਪਹਿਲਾ ਮਿਊਜ਼ਿਕ ਵੀਡੀਓ ਰਿਲੀਜ਼ ਹੋਇਆ ਹੈ। ਆਖ਼ਰਕਾਰ ਉਨ੍ਹਾਂ ਦਾ ਗੀਤ ‘ਬੋਲੈਰੋ’ ਰਿਲੀਜ਼ ਹੋ ਗਿਆ ਹੈ। ਕਾਫ਼ੀ ਸਮੇਂ ਤੋਂ ਪ੍ਰਸ਼ੰਸਕ ਦੋਵਾਂ ਦੇ ਮਿਊਜ਼ਿਕ ਵੀਡੀਓ ਨੂੰ ਦੇਖਣ ਲਈ ਬੇਤਾਬ ਸਨ।

error: Content is protected !!