ਦੋ ਕੁੜੀਆਂ ਵੱਲੋਂ ਵਿਆਹ ਕਰਵਾਉਣ ਦਾ ਮਾਮਲਾ! ਹਾਈ ਕੋਰਟ ਦੇ ਹੁਕਮਾਂ ਵਿਚ ਗ਼ਲਤੀ ਨੇ ਛੇੜਿਆ ਪੰਜਾਬ ਵਿਚ ਹੜਕੰਪ, ਆਨੰਦ ਕਾਰਜ ਕਰਵਾਉਣ ਵਾਲੇ ਪਾਠੀ ਸਿੰਘ ਖੋਲ੍ਹੇ ਭੇਤ

ਦੋ ਕੁੜੀਆਂ ਵੱਲੋਂ ਵਿਆਹ ਕਰਵਾਉਣ ਦਾ ਮਾਮਲਾ! ਹਾਈ ਕੋਰਟ ਦੇ ਹੁਕਮਾਂ ਵਿਚ ਗ਼ਲਤੀ ਨੇ ਛੇੜਿਆ ਪੰਜਾਬ ਵਿਚ ਹੜਕੰਪ, ਆਨੰਦ ਕਾਰਜ ਕਰਵਾਉਣ ਵਾਲੇ ਪਾਠੀ ਸਿੰਘ ਖੋਲ੍ਹੇ ਭੇਤ


ਵੀਓਪੀ ਬਿਊਰੋ, ਚੰਡੀਗੜ੍ਹ : ਹਾਈ ਕੋਰਟ ਦੇ ਇਕ ਹੁਕਮ ‘ਚ ਹੋਈ ਗਲਤੀ ਕਾਰਨ ਪੰਜਾਬ ‘ਚ ਹੜਕੰਪ ਮਚ ਗਿਆ ਹੈ। ਮਾਮਲਾ ਜਲੰਧਰ ਦੀਆਂ ਦੋ ਕੁੜੀਆਂ ਵੱਲੋਂ ਵਿਆਹ ਕਰਵਾਉਣ ਵਾਲਾ ਹੈ। ਵੀਰਵਾਰ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਸ ਗੱਲ ਦੀ ਚਰਚਾ ਛਿੜ ਗਈ ਕਿ ਕਿਸ ਤਰ੍ਹਾਂ ਇਕ ਗੁਰਦੁਆਰੇ ‘ਚ 2 ਕੁੜੀਆਂ ਦਾ ਵਿਆਹ ਹੋ ਗਿਆ। ਆਨੰਦ ਕਾਰਜ ਕਰਵਾਉਣ ਵਾਲੇ ਪਾਠੀ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਗਈ, ਜਿਸ ਨੂੰ ਸਮਾਜਿਕ ਪਰੇਸ਼ਾਨੀ ਦਾ ਸ਼ਿਕਾਰ ਹੋਣਾ ਪਿਆ ਪਰ ਹੁਣ ਵਿਆਹ ਕਰਵਾਉਣ ਵਾਲੇ ਪਾਠੀ ਸਿੰਘ ਸਾਹਮਣੇ ਆਏ ਹਨ, ਜਿਨ੍ਹਾਂ ਨੇ ਸਾਰੇ ਮਾਮਲੇ ਦੀ ਸਚਾਈ ਦੱਸੀ ਹੈ।


ਮਾਮਲਾ ਦਰਅਸਲ ਇਹ ਹੈ ਕਿ ਜਲੰਧਰ ਦੇ ਇਕ ਪ੍ਰੇਮੀ ਜੋੜੇ ਨੇ ਖਰੜ ਦੇ ਗੁਰਦੁਆਰੇ ‘ਚ ਵਿਆਹ ਕਰਵਾ ਕੇ ਸੁਰੱਖਿਆ ਦੀ ਮੰਗ ਸਬੰਧੀ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਦਾ ਨਿਪਟਾਰਾ ਕਰਦਿਆਂ ਹਾਈ ਕੋਰਟ ਨੇ ਜਲੰਧਰ ਦੇ ਐੱਸ. ਐੱਸ. ਪੀ. ਨੂੰ ਦੋਹਾਂ ਦੀ ਜਾਨ-ਮਾਲ ਦੀ ਸੁਰੱਖਿਆ ਅਤੇ ਆਜ਼ਾਦੀ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਸੀ। ਦਰਅਸਲ ਪਟੀਸ਼ਨਕਰਤਾ ਪ੍ਰੇਮੀ ਜੋੜਾ ਸੀ, ਜਿਸ ‘ਚ ਕੁੜੀ ਦਾ ਨਾਂ ਰਣਜੀਤ ਕੌਰ ਅਤੇ ਮੁੰਡੇ ਦਾ ਨਾਂ ਮਨਦੀਪ ਕੁਮਾਰ ਸੀ ਪਰ ਹਾਈ ਕੋਰਟ ਵਲੋਂ ਜਾਰੀ ਹੁਕਮਾਂ ‘ਚ ਗਲਤੀ ਨਾਲ ਮੁੰਡੇ ਦਾ ਨਾਂ ਮਨਦੀਪ ਕੌਰ ਲਿਖ ਦਿੱਤਾ ਗਿਆ।ਇਸ ਕਾਰਨ ਰੌਲਾ ਪੈ ਗਿਆ ਕਿ ਦੋ ਕੁੜੀਆਂ ਨੇ ਗੁਰਦੁਆਰਾ ਸਾਹਿਬ ਵਿਚ ਆਨੰਦ ਕਾਰਜ ਕਰਵਾਇਆ ਹੈ।
ਪਟੀਸ਼ਨਰ ਦੇ ਵਕੀਲ ਸੰਜੀਵ ਕੁਮਾਰ ਵਿਰਕ ਨੇ ਕਿਹਾ ਕਿ ਉਹ ਇਸ ਕਲੈਰੀਕਲ ਗਲਤੀ ਨੂੰ ਠੀਕ ਕਰਵਾਉਣ ਲਈ ਹਾਈਕੋਰਟ ‘ਚ ਅਰਜ਼ੀ ਦਾਇਰ ਕਰਨਗੇ। ਉਨ੍ਹਾਂ ਅਨੁਸਾਰ ਜੋੜੇ ਦਾ ਵਿਆਹ ਖਰੜ ਦੇ ਗੁਰਦੁਆਰਾ ਸਾਹਿਬ ‘ਚ ਹੋਇਆ ਸੀ ਅਤੇ ਕੁੜੀ-ਮੁੰਡੇ ਦੇ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਗੁਰਦੁਆਰੇ ਦੇ ਰਿਕਾਰਡ ‘ਚ ਦਿੱਤੇ ਗਏ ਸਨ। ਵਿਰਕ ਨੇ ਦੱਸਿਆ ਕਿ ਪ੍ਰੇਮੀ ਜੋੜਾ ਆਪਣੀ ਸੁਰੱਖਿਆ ਪਟੀਸ਼ਨ ’ਤੇ ਸੁਣਵਾਈ ਦੌਰਾਨ ਹਾਈ ਕੋਰਟ ‘ਚ ਮੌਜੂਦ ਸੀ ਪਰ ਅਦਾਲਤ ਦੇ ਕਮਰੇ ਤੋਂ ਬਾਹਰ ਸੀ।


ਪਾਠੀ ਨੇ ਦੱਸਿਆ ਕਿ ਉਸ ਨੇ ਇਕ ਮੁੰਡੇ ਅਤੇ ਕੁੜੀ ਦਾ ਵਿਆਹ ਕਰਵਾਇਆ ਸੀ, ਜੋ ਬਾਲਗ ਸਨ। ਉਨ੍ਹਾਂ ਦਾ ਆਧਾਰ ਕਾਰਡ ਵੀ ਰਿਕਾਰਡ ‘ਚ ਹੈ। ਇਹ ਗੱਲ ਫੈਲ ਗਈ ਕਿ ਵਿਆਹ ਤੋਂ ਬਾਅਦ ਕੁੜੀਆਂ ਕਾਗਜ਼ਾਂ ਨਾਲ ਛੇੜਛਾੜ ਕਰ ਕੇ ਸੁਰੱਖਿਆ ਦੀ ਮੰਗ ਕਰਨ ਲਈ ਹਾਈਕੋਰਟ ਗਈਆਂ ਸਨ। ਇੰਟੈਲੀਜੈਂਸ ਵੀ ਸਰਗਰਮ ਹੋ ਗਈ ਅਤੇ ਇਧਰੋਂ-ਉਧਰੋਂ ਪੁੱਛਗਿੱਛ ਸ਼ੁਰੂ ਹੋ ਗਈ। ਪਟੀਸ਼ਨਰ ਦੇ ਵਕੀਲ ਨੂੰ ਇਹ ਮਾਮਲਾ ਮੀਡੀਆ ‘ਚ ਆਉਣ ਤੋਂ ਬਾਅਦ ਪਤਾ ਲੱਗਾ। ਉਨ੍ਹਾਂ ਵੀਰਵਾਰ ਜਾਰੀ ਹੁਕਮਾਂ ਨੂੰ ਪੜ੍ਹਿਆ ਤਾਂ ਨਾਂ ‘ਚ ਗਲਤੀ ਸੀ, ਜਿਸ ਕਾਰਨ ਮਾਮਲਾ ਗੰਭੀਰ ਹੋ ਗਿਆ ਹੈ।
ਜਾਨ ਦਾ ਖ਼ਤਰਾ ਦੱਸਿਆ

error: Content is protected !!