ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਕਾਂਗਰਸ ਵੱਲੋਂ ਲੜਨਗੇ ਚੋਣਾਂ, ਇਸ ਸੀਟ ਤੋਂ ਮਿਲਿਆ ਮੌਕਾ

ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਕਾਂਗਰਸ ਵੱਲੋਂ ਲੜਨਗੇ ਚੋਣਾਂ, ਇਸ ਸੀਟ ਤੋਂ ਮਿਲਿਆ ਮੌਕਾ

ਨਵੀਂ ਦਿੱਲੀ (ਵੀਓਪੀ ਬਿਊਰੋ): ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਹੁਣ ਕਰੀਬ 1 ਮਹੀਨਾ ਬਾਕੀ ਹੈ। ਸੱਤਾਧਾਰੀ ਪਾਰਟੀ ਬੀਆਰਐਸ ਅਤੇ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਆਪਣੀਆਂ-ਆਪਣੀਆਂ ਤਿਆਰੀਆਂ ਵਿੱਚ ਰੁੱਝੀਆਂ ਹੋਈਆਂ ਹਨ।

ਹੁਣ ਕਾਂਗਰਸ ਨੇ ਪੂਰੀ ਸੋਚ ਵਿਚਾਰ ਤੋਂ ਬਾਅਦ ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਨੇ ਦੂਜੀ ਸੂਚੀ ਵਿੱਚ ਕੁੱਲ 45 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ।

ਤੇਲੰਗਾਨਾ ਚੋਣਾਂ ਲਈ ਕਾਂਗਰਸ ਵੱਲੋਂ 45 ਉਮੀਦਵਾਰਾਂ ਦੇ ਨਾਂ ਜਾਰੀ ਕੀਤੇ ਗਏ ਹਨ। ਪਹਿਲੀ ਸੂਚੀ ‘ਚ ਪਾਰਟੀ ਨੇ ਲਾਲ ਬਹਾਦੁਰ ਨਗਰ ਸੀਟ ਤੋਂ ਮਧੂ ਗੌਰ ਯਾਸਖੀ ਅਤੇ ਜੁਬਲੀ ਹਿਲਸ ਸੀਟ ਤੋਂ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਨੂੰ ਮੈਦਾਨ ‘ਚ ਉਤਾਰਿਆ ਹੈ।

ਇਸ ਦੇ ਨਾਲ ਹੀ ਪਾਰਟੀ ਨੇ ਰਵੀ ਸ਼੍ਰੀਨਿਵਾਸ ਨੂੰ ਸਿਰਪੁਰ ਤੋਂ, ਕੰਡੀ ਸ਼੍ਰੀਨਿਵਾਸ ਰੈੱਡੀ ਨੂੰ ਆਦਿਲਾਬਾਦ ਤੋਂ ਅਤੇ ਕਸਤੂਰੀ ਨਰੇਂਦਰ ਨੂੰ ਰਾਜੇਂਦਰਨਗਰ ਸੀਟ ਤੋਂ ਉਮੀਦਵਾਰ ਬਣਾਇਆ ਹੈ।

error: Content is protected !!