ਅਣਪਛਾਤੇ ਦੇ ਗਏ ਵੱਡੀ ਵਾਰਦਾਤ ਨੂੰ ਅੰਜਾਮ, ਤਾਬੜਤੋੜ ਗੋਲ਼ੀਆਂ ਮਾਰ ਕੇ ਦੋ ਨੌਜਵਾਨਾਂ ਦੀ ਕਰ ਗਏ ਹੱਤਿ+ਆ

ਅਣਪਛਾਤੇ ਦੇ ਗਏ ਵੱਡੀ ਵਾਰਦਾਤ ਨੂੰ ਅੰਜਾਮ, ਤਾਬੜਤੋੜ ਗੋ+ਲ਼ੀਆਂ ਮਾਰ ਕੇ ਦੋ ਨੌਜਵਾਨਾਂ ਦੀ ਕਰ ਗਏ ਹੱਤਿ+ਆ


ਵੀਓਪੀ ਬਿਊਰੋ, ਅੰਮ੍ਰਿਤਸਰ : ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ਵਿਚ ਲੁੱਟ-ਖੋਹ ਤੇ ਕ+ਤ+ਲ ਦੀਆਂ ਵਾਰਦਾਤਾਂ ਬੇਤਹਾਸ਼ਾ ਵੱਧ ਗਈਆਂ ਹਨ। ਲੁਟੇਰਿਆਂ ‘ਚ ਹੁਣ ਪੁਲਿਸ ਪ੍ਰਤੀ ਕੋਈ ਡਰ ਦਿਖਾਈ ਨਹੀਂ ਦੇ ਰਿਹਾ। ਤਾਜ਼ਾ ਮਾਮਲੇ ਵਿਚ ਜੰਡਿਆਲਾ ਗੁਰੂ ਦੇ ਸ਼ਹੀਦ ਊਧਮ ਸਿੰਘ ਚੌਕ ‘ਚ ਅਣਪਛਾਤੇ ਵਿਅਕਤੀਆਂ ਦੋ ਵਿਅਕਤੀਆਂ ਦੀ ਤਾਬੜਤੋੜ ਗੋ+ਲ਼ੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਦੋਵਾਂ ਦੀ ਮੌ+ਤ ਹੋ ਗਈ।

ਪਿਛਲੇ 2-3 ਮਹੀਨਿਆਂ ‘ਚ ਇਹ ਤੀਜੀ-ਚੌਥੀ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ ਐਤਵਾਰ ਦੀ ਸ਼ਾਮ ਕਰੀਬ 6:30 ਵਜੇ ਪਟਵਾਰਖਾਨਾ ਨੂੰ ਜਾਂਦੀ ਸੜਕ ’ਤੇ ਅਣਪਛਾਤੇ ਵਿਅਕਤੀਆਂ ਨੇ 2 ਨੌਜਵਾਨਾਂ ’ਤੇ ਤਾਬੜਤੋੜ ਗੋ+ਲ਼ੀਆਂ ਚਲਾ ਦਿੱਤੀਆਂ, ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌ+ਤ ਹੋ ਗਈ।

ਮ੍ਰਿਤ+ਕਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਸਾਜਨ ਪੁੱਤਰ ਸ਼ਮਸ਼ੇਰ ਸਿੰਘ ਅਤੇ ਕੁਲਵੰਤ ਸਿੰਘ ਮੁਹੱਲਾ ਸ਼ੇਖੂਪੁਰਾ ਵਜੋਂ ਹੋਈ ਹੈ। ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲੈਣ ਐੱਸ. ਐੱਸ. ਪੀ. ਦਿਹਾਤੀ ਸਤਿੰਦਰ ਸਿੰਘ ਮੌਕੇ ’ਤੇ ਪਹੁੰਚੇ, ਜਿਨ੍ਹਾਂ ਦੱਸਿਆ ਕਿ ਪਰਚਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!